Akali Dal ਨੇ ਕੀਤਾ ਵੱਡਾ ਐਲਾਨ, 32 ਸਰਕਲ ਪ੍ਰਧਾਨ ਕੀਤੇ ਨਿਯੁਕਤ

by jaskamal

ਪੱਤਰ ਪ੍ਰੇਰਕ : ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਫੈਸਲਾ ਕਰਦਿਆਂ 32 ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸੂਚੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਤੇ ਹਲਕਾ ਇੰਚਾਰਜ ਬੁਢਲਾਡਾ ਡਾ. ਨਿਸ਼ਾਨ ਸਿੰਘ ਵੱਲੋਂ ਜਾਰੀ ਕੀਤੀ ਗਈ ਹੈ। ਲੰਘੇ ਦਿਨੀਂ ਸੁਖਬੀਰ ਬਾਦਲ ਵੱਲੋਂ ਲੁਧਿਆਣਾ ਵਿੱਚ ਮਹੇਸ਼ ਇੰਦਰ ਗਰੇਵਾਲ ਦੇ ਘਰ ਨਿਜੀ ਮਿਲਣੀ ਵੀ ਕੀਤੀ ਸੀ, ਇਸਦੇ ਵੀ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਅਕਾਲੀ ਦਲ ਦੀ ਸੂਚੀ ਵਿੱਚ ਮਾਨਸਾ ਦੇ ਬੂਟਾ ਸਿੰਘ ਅਕਲੀਆ, ਜਸਵਿੰਦਰ ਸਿੰਘ ਤਾਮਕੋਟ ਨੂੰ ਸਰਕਲ ਭੈਣੀਬਾਘਾ, ਭਰਪੂਰ ਸਿੰਘ ਅਤਲਾ ਨੂੰ ਸਰਕਲ ਅਤਲਾ, ਬਲਜੀਤ ਸਿੰਘ ਨੂੰ ਸਰਕਲ ਮੱਤੀ ਲਗਾਇਆ ਗਿਆ ਹੈ। ਇਸੇ ਤਰ੍ਹਾਂ ਰਾਜੂ ਦਰਾਕਾ ਨੂੰ ਮਾਨਸਾ ਸ਼ਹਿਰੀ, ਹਰਦੇਵ ਸਿੰਘ ਭੀਖੀ, ਭੀਮ ਸੈਨ ਭੀਖੀ ਨੂੰ ਸਰਕਲ ਸ਼ਹਿਰੀ ਭੀਖੀ, ਰੰਗੀ ਸਿੰਘ ਖਾਰਾ ਨੂੰ ਸਰਕਲ ਖਾਰਾ, ਸੁਰਜੀਤ ਸਿੰਘ ਨੂੰ ਸਰਕਲ ਕੋਟਲੱਲੂ, ਬਲਜਿੰਦਰ ਸਿੰਘ ਕਾਲੀ ਨੂੰ ਬੁਰਜ ਢਿੱਲਵਾਂ, ਭੋਲਾ ਨਰਾਇਣ ਨੂੰ ਸਰਕਲ ਕੋਟਲੀ ਕਲਾਂ ਦੇ ਸਰਕਲ ਪ੍ਰਧਾਨ ਨਿਯੁਕਤ ਗਿਆ ਹੈ। ਇਸੇ ਤਰ੍ਹਾਂ ਕੁਲਦੀਪ ਸਿੰਘ ਭੰਗੂ ਨੂੰ ਸਰਕਲ ਭੀਖੀ (ਦਿਹਾਤੀ) ਪ੍ਰਧਾਨ, ਹਰਬੰਸ ਸਿੰਘ ਪੰਮੀ, ਗੁਰਪ੍ਰੀਤ ਪੀਤਾ, ਗੁਰਜੀਤ ਸਿੰਘ ਧੂਰਕੋਟੀਆ ਨੂੰ ਸ਼ਹਿਰੀ ਜੋਗਾ ਦਾ ਸਰਕਲ ਪ੍ਰਧਾਨ ਲਗਾਇਆ ਗਿਆ ਹੈ।