ਨਵੀਂ ਦਿੱਲੀ: Airtel ਯੂਜ਼ਰਜ਼ ਹੁਣ ਹਰੇਕ ਟੈਲੀਕਾਮ ਸਰਕਲ 'ਚ 4G VoLTE ਦਾ ਐਕਸਪੀਰੀਅੰਸ ਕਰ ਸਕਣਗੇ ਯਾਨੀ ਕਿ ਯੂਜ਼ਰਜ਼ ਨੂੰ ਹੁਣ Reliance Jio ਵਾਂਗ ਹੀ ਕਾਲ ਤੇ ਡਾਟਾ ਦੀ ਸਹੂਲਤ ਇਕੱਠੀਆਂ ਮਿਲ ਸਕਣਗੀਆਂ। ਇਸ ਤੋਂ ਪਹਿਲਾਂ ਸਿਰਫ਼ Reliance Jio ਦੇਸ਼ ਦੀ ਇਕਲੌਤੀ ਟੈਲੀਕਾਮ ਕੰਪਨੀ ਸੀ ਜਿਸ ਦੇ ਯੂਜ਼ਰਜ਼ ਨੂੰ ਇਹ ਸਹੂਲਤ ਦੇਸ਼ ਦੇ ਹਰ ਟੈਲੀਕਾਮ ਸਰਕਲ 'ਚ ਮਿਲ ਰਹੀ ਸੀ। Airtel ਯੂਜ਼ਰਜ਼ ਇਸ ਫੀਚਰ ਨਾਲ ਲਾਂਚ ਹੋਏ 250 ਤੋਂ ਜ਼ਿਆਦਾ ਸਮਾਰਟਫੋਨਜ਼ 'ਤੇ ਇਹ ਸਹੂਲਤ ਲੈ ਸਕਣਗੇ। ਇਸ ਤੋਂ ਪਹਿਲਾਂ Airtel ਦੀ ਇਹ ਸਹੂਲਤ ਜੰਮੂ-ਕਸ਼ਮੀਰ ਟੈਲੀਕਾਮ ਸਰਕਲ ਤੋਂ ਇਲਾਵਾ ਦੇਸ਼ ਦੇ ਹੋਰ 21 ਟੈਲੀਕਾਮ ਸਰਕਲ 'ਚ ਉਪਲਬਧ ਸੀ। Airtel ਨੇ ਇਸ ਨੂੰ ਹੁਣ ਜੰਮੂ ਤੇ ਕਸ਼ਮੀਰ ਟੈਲੀਕਾਮ ਸਰਕਲ ਲਈ ਉਪਲੱਬਧ ਕਰਵਾ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ Airtel ਦੇਸ਼ ਦੀ ਪਹਿਲੀ ਟੈਲੀਕਾਮ ਕੰਪਨੀ ਸੀ ਜਿਸ ਨੇ 2012 'ਚ 4G ਸਰਵਿਸ ਚਾਲ ਦੀ ਸੀ। ਇਸ ਤੋਂ ਬਾਅਦ Vodafone ਨੇ ਆਪਣੀ 4G ਸਰਵਿਸ ਚਾਲੂ ਕੀਤੀ ਸੀ। 2016 'ਚ ਭਾਰਤੀ ਬਾਜ਼ਾਰ 'ਚ ਕਦਮ ਰੱਖਣ ਵਾਲੀ ਟੈਲੀਕਾਮ ਕੰਪਨੀ Reliance Jio ਨੇ 4G VoLTE ਸਰਵਿਸ ਨੂੰ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਸੀ। ਕੰਪਨੀ ਨੇ ਇੱਕੋ ਵੇਲੇ ਦੇਸ਼ ਦੇ ਸਾਰੇ ਟੈਲੀਕਾਮ ਸਰਕਲ 'ਚ ਇਹ ਸੇਵਾ ਮੁਹੱਈਆ ਕਰਵਾਈ ਸੀ। ਭਾਰਤੀ Airtel ਨੇ 2017 'ਚ 4G VoLTE ਸਰਵਿਸ ਸਭ ਤੋਂ ਪਹਿਲਾਂ ਮੁਹੱਈਆ ਕਰਵਾਈ ਸੀ। ਪਹਿਲਾਂ Airtel 4G VoLTE ਸਰਵਿਸ ਸੀਮਤ ਸਮਾਰਟਫੋਨਜ਼ ਦੇ ਸਪੋਰਟ ਨਾਲ ਰੋਲ ਆਊਟ ਕੀਤੀ ਸੀ। ਹੁਣ ਇਸ ਨੂੰ 250 ਤੋਂ ਵੀ ਜ਼ਿਆਦਾ ਸਮਾਰਟਫੋਨਜ਼ ਦੇ ਸਪੋਰਟ ਨਾਲ ਐਕਸੈੱਸ ਕੀਤਾ ਜਾ ਸਕਦਾ ਹੈ।
Reliacen Jio ਵਾਂਗ ਹੀ Airtel 4G VoLTE ਸਰਵਿਸ ਦੇ ਰੋਲ ਆਊਟ ਹੋਣ ਤੋਂ ਬਾਅਦ ਯੂਜ਼ਰਜ਼ ਹੁਣ HD ਵਾਇਸ ਕਾਲਿੰਗ ਦਾ ਐਕਸਪੀਰੀਅੰਸ ਕਰ ਸਕਣਗੇ। ਨਾਲ ਦੀ ਨਾਲ ਯੂਜ਼ਰਜ਼ ਕਾਲ 'ਤੇ ਗੱਲਬਾਤ ਕਰਦੇ ਸਮੇਂ ਵੀ ਡਾਟਾ ਐਕਸੈੱਸ ਕਰ ਸਕਣਗੇ। ਪਹਿਲਾਂ Airtel 4G ਯੂਜ਼ਰਜ਼ ਕਾਲ ਕਰਦੇ ਸਮੇਂ ਹਾਈ ਸਪੀਡ ਡਾਟਾ ਐਕਸੈੱਸ ਨਹੀਂ ਕਰ ਸਕਦੇ ਸੀ। ਕਾਲਿੰਗ ਵੇਲੇ 3G ਜਾਂ ਫਿਰ 2G 'ਚ ਡਾਟਾ ਸਵਿੱਚ ਹੋ ਜਾਂਦਾ ਸੀ। 4G VoLTE ਸਰਵਿਸ ਦੇ ਸ਼ੁਰੂ ਹੋ ਜਾਣ ਨਾਲ ਯੂਜ਼ਰਜ਼ ਨੂੰ ਹੁਣ ਇੱਕੋ ਹੀ ਸਪੀਡ 'ਚ ਡਾਟਾ ਐਕਸੈੱਸ ਕਰਨ ਦਾ ਮੌਕਾ ਮਿਲੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।