ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਿਸਾਨਾਂ ਦੀਆਂ ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦਾਨ ਜਗਜੀਤ ਸਿੰਘ ਮਰਨ ਵਰਤ 'ਤੇ ਬੈਠੇ ਹੋਏ ਸੀ। ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਰਨ ਵਰਤ ਖਤਮ ਕਰਵਾ ਦਿੱਤਾ ਗਿਆ। ਮੀਟਿੰਗਾਂ ਤੋਂ ਬਾਅਦ ਹੁਣ ਕਿਸਾਨਾਂ ਦੀਆਂ ਮੰਗਾ 'ਤੇ ਸਰਕਾਰ ਨੇ ਸਹਿਮਤੀ ਬਣਾ ਲਈ ਹੈ। ਫਰੀਦਕੋਟ 'ਚ ਧਰਨੇ ਵਾਲੀ ਥਾਂ 'ਤੇ ਪਹੁੰਚੇ ਖੇਤੀਬਾੜੀ ਮੰਤਰੀ ਧਾਲੀਵਾਲ ਨੇ ਡੱਲੇਵਾਲ ਨੂੰ ਜੂਸ ਪਿਲਾਇਆ , ਜਿਸ ਤੋਂ ਬਾਅਦ ਮਰਨ ਵਰਤ ਨੂੰ ਖਤਮ ਕਰ ਦਿੱਤਾ ਗਿਆ ।
ਡੱਲੇਵਾਲ ਨੇ ਕਿਹਾ ਕਿ ਪੰਜਾਬ ਦੇ 6 ਖੇਤਰਾਂ 'ਚ ਚੱਲ ਰਹੇ ,ਕਿਸਾਨ ਧਰਨੇ ਖਤਮ ਕੀਤੇ ਜਾ ਚੁੱਕੇ ਹਨ। ਖੇਤੀਬਾੜੀ ਮੰਤਰੀ ਨੇ ਕਿਹਾ ਸਾਡੀ ਕਾਫੀ ਲੰਬੇ ਸਮੇ ਤੱਕ ਮੀਟਿੰਗ ਹੋਈ ਤੇ ਹੁਣ ਅਸੀਂ ਸਹਿਮਤੀ 'ਤੇ ਪਹੁੰਚ ਗਏ ਹਾਂ। ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਆਡੀਟੋਰੀਅਮ ਹਾਲ 'ਚ ਬੁਲਾਇਆ ਸੀ। ਕਿਸਾਨਾਂ ਨੇ ਪਟਿਆਲਾ 'ਚ ਨੈਸ਼ਨਲ ਹਾਈਵੇ 'ਤੇ ਸਥਿਤ ਧਰੜੀ ਜੱਟਾ ਟੋਲ ਪਲਾਜ਼ਾ 'ਤੇ ਲਗਤਾਰ 3 ਘੰਟੇ ਜਾਮ ਲਗਾਇਆ।ਜਿਸ ਕਾਰਨ ਚੰਡੀਗੜ੍ਹ ਤੋਂ ਪਟਿਆਲਾ, ਬਠਿੰਡਾ ਤੇ ਇੱਥੇ ਤੱਕ ਕਿ ਦਿੱਲੀ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।