ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੁਬਈ ਕੰਮ ਕਰਨ ਗਈ 20 ਸਾਲਾਂ ਕੁੜੀ ਨੂੰ ਏਜੰਟਾਂ ਨੇ ਅੱਗੇ ਵੇਚ ਦਿੱਤਾ। ਦੱਸਿਆ ਜਾ ਰਿਹਾ ਵਿਦੇਸ਼ ਪਹੁੰਚ ਕੇ ਉਸ ਨੂੰ ਨੌਕਰੀ ਦਿਵਾਉਣ ਵੀ ਬਜਾਏ ਇਰਾਕ਼ ਭੇਜ ਕੇ ਨੌਕਰਾਣੀ ਬਣਾ ਲਿਆ। ਹੁਣ ਇਨਸਾਫ ਲਈ ਕੁੜੀ ਦਰ -ਦਰ ਦੀਆਂ ਠੋਕਰਾਂ ਖਾ ਰਹੀ ਹੈ। ਪੀੜਤ ਦੀ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਕੁੜੀ ਅਰਸ਼ਦੀਪ ਕੌਰ ਜੋ ਮਾਰਚ ਮਹੀਨੇ 'ਚ ਅੰਮ੍ਰਿਤਸਰ ਤੋਂ ਦੁਬਈ ਲਈ ਰਵਾਨਾ ਹੋਈ ਸੀ।
ਉਨ੍ਹਾਂ ਨੇ ਦੱਸਿਆ ਕਿ ਉਸ ਦੀ ਕੁੜੀ 8ਵੀਂ ਪਾਸ ਹੈ ਤੇ ਘਰ ਦੀ ਗਰੀਬੀ ਕਰਕੇ ਪਹਿਲਾਂ ਉਹ ਲੁਧਿਆਣਾ ਦੀ ਫੈਕਟਰੀ 'ਚ ਕੰਮ ਕਰਦੀ ਸੀ ਪਰ ਲਾਕਡਾਊਨ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ ਤੇ ਉਥੋਂ ਉਸ ਦੀ ਇੱਕ ਕੁੜੀ ਮਮਤਾ ਨਾਲ ਮੁਲਾਕਾਤ ਹੋਈ, ਜੋ ਕਾਫੀ ਸਮੇ ਤੋਂ ਦੁਬਈ ਗਈ ਸੀ ਤੇ ਉਸ ਨੇ ਹੀ ਮੇਰੀ ਕੁੜੀ ਨੂੰ ਦੁਬਈ ਜਾਣ ਦੀ ਸਲਾਹ ਦਿੱਤੀ।
ਆਪਣੀ ਸਹੇਲੀ ਦੀਆਂ ਗੱਲਾਂ 'ਚ ਆ ਕੇ ਅਰਸ਼ਦੀਪ ਕੌਰ ਨੇ ਆਪਣੇ ਮਾਪਿਆਂ ਨਾਲ ਗੱਲ ਕਰਕੇ 90 ਹਜ਼ਾਰ ਦਾ ਕਰਜ਼ਾ ਚੁੱਕ ਲਿਆ। ਮਮਤਾ ਨੇ ਉਸ ਨੂੰ ਏਜੰਟ ਸੋਨੀਆ ਦਾ ਪਤਾ ਦੱਸਿਆ ਜੋ ਅੰਮ੍ਰਿਤਸਰ ਦੀ ਰਹਿਣ ਵਾਲੀ ਸੀ ਤੇ ਬਠਿੰਡਾ 'ਚ ਵਿਆਹੀ ਹੋਈ ਹੈ ।ਏਜੰਟ ਕੋਲੋਂ ਮਮਤਾ ਨੇ ਅਰਸ਼ਦੀਪ ਕੌਰ ਦੇਸਾਰੇ ਦਸਤਾਵੇਜ਼ ਪੂਰੇ ਕਰਵਾਏ । ਅਰਸ਼ਦੀਪ ਦੀ ਰੋਂਦੀ ਮਾਂ ਨੇ ਦੱਸਿਆ ਕਿ ਉਸ ਦੀ ਕੁੜੀ ਮਾਰਚ ਮਹੀਨੇ 'ਚ ਦੁਬਈ ਲਈ ਰਵਾਨਾ ਹੋਈ ਸੀ ਤੇ ਅਗਲੇ ਦਿਨ ਉਸ ਨੂੰ ਇਰਾਕ ਦੇ ਬਗਦਾਦ ਭੇਜ ਦਿੱਤਾ ਗਿਆ। ਫਿਰ ਉਸ ਦੀ ਕਾਫੀ ਦਿਨਾਂ ਤੱਕ ਆਪਣੀ ਧੀ ਨਾਲ ਗੱਲ ਨਹੀਂ ਹੋਈ ,ਕੁਝ ਦਿਨ ਬਾਅਦ ਬੇਟੀ ਨੇ ਫੋਨ ਕਰਕੇ ਦੱਸਿਆ ਕਿ ਉਸ ਨੂੰ ਏਜੰਟਾਂ ਨੇ ਸ਼ੇਖ ਦੇ ਘਰ ਨੌਕਰਾਣੀ ਬਣਾ ਕੇ ਰੱਖਿਆ ਹੋਇਆ ਹੈ ਤੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ।
ਜਾਣਕਾਰੀ ਅਨੁਸਾਰ ਕਰੀਬ 3 ਮਹੀਨੇ ਤੱਕ ਅਰਸ਼ਦੀਪ ਕੌਰ ਨੂੰ ਸ਼ੇਖ ਨੇ ਕੰਮ ਦੇ ਬਦਲੇ ਪੈਸੇ ਨਹੀਂ ਦਿੱਤੇ ਤੇ ਬਾਅਦ 'ਚ ਉਸ ਨੂੰ ਕਿਸੇ ਹੋਰ ਸ਼ੇਖ ਕੋਲ ਕੰਮ ਕਰਵਾਉਣ ਲਈ ਭੇਜ ਦਿੱਤਾ ਗਿਆ। ਪੀੜਤ ਅਰਸ਼ਦੀਪ ਨੇ ਜਦੋ ਇਸ ਬਾਰੇ ਸੋਨੀਆ ਨਾਲ ਗੱਲ ਕੀਤੀ ਤਾਂ ਉਸ ਨੇ 3 ਲੱਖ ਰੁਪਏ ਦੀ ਮੰਗ ਕੀਤੀ। ਬਲਜਿੰਦਰ ਕੌਰ ਨੇ ਕਿਹਾ ਕਿ ਉਸ ਦਾ ਪਤੀ ਹੀਰਾ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਹੈ ਤੇ ਉਸ ਦੇ 5 ਬੱਚੇ ਹਨ। ਜਿਨ੍ਹਾਂ 'ਚ 28 ਸਾਲਾਂ ਸੰਦੀਪ ਸਿੰਘ, 18 ਸਾਲ ਜਸਵੀਰ ਸਿੰਘ, 15 ਸਾਲ ਹਰਪ੍ਰੀਤ ਕੌਰ, 20 ਸਾਲ ਅਰਸ਼ਦੀਪ ਤੇ ਇੱਕ ਭੈਣ ਮਨਪ੍ਰੀਤ ਕੌਰ ਹੈ ।