by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦਿਨੀਂ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਪਾਕਿਸਤਾਨ ਤੋਂ ਸੀਮਾ ਗੁਲਾਮ ਹੈਦਰ ਆਪਣੇ 4 ਬੱਚਿਆਂ ਸਮੇਤ Pubg ਵਾਲੇ ਪਿਆਰ ਨੂੰ ਪਾਉਣ ਲਈ ਗ੍ਰੇਟਰ ਨੋਇਡਾ ਆਈ ਸੀ। ਹੁਣ ਪੁਲਿਸ ਦੀਆਂ ਟੀਮਾਂ ਤੇ ਏਜੰਸੀਆਂ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਸੀਮਾ ਨੇ ਬਿਨਾਂ ਕਿਸੇ ਘਬਰਾਹਟ ਤੋਂ ਹਰ ਸਵਾਲ ਦੇ ਜਵਾਬ ਦਿੱਤੇ ਹਨ। ਅਧਿਕਾਰੀਆਂ ਅਨੁਸਾਰ ਕੋਈ ਵੀ ਆਮ ਮਹਿਲਾ ਇਸ ਤਰ੍ਹਾਂ ਬੇਬਾਕੀ ਨਾਲ ਜਵਾਬ ਨਹੀ ਦੇ ਸਕਦੀ ਹੈ । ਸੂਤਰਾਂ ਅਨੁਸਾਰ ਏਜੰਸੀਆਂ ਨੇ ਸੀਮਾ ਨੂੰ ਪਾਕਿਸਤਾਨੀ ਆਰਮੀ ਵਲੋਂ ਟਰੇਡ ਕੀਤੇ ਜਾਣ ਦਾ ਖ਼ਦਸ਼ਾ ਜਤਾਇਆ ਹੈ। ਅਧਿਕਾਰੀਆਂ ਨੇ ਸੀਮਾ 'ਤੇ ਪਾਕਿਸਤਾਨੀ ਜਾਸੂਸ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ ।ਏਜੰਸੀ ਅਧਿਕਾਰੀਆਂ ਮੁਤਾਬਕ ਸੀਮਾ ਬਹੁਤ ਸ਼ਾਤਿਰ ਮਹਿਲਾ ਹੈ, ਉਹ ਭਾਰਤ ਕਿਸੇ ਸਾਜਿਸ਼ ਤਹਿਤ ਭੇਜੀ ਗਈ ਹੈ। ਇਸ ਕਾਰਨ ਹੀ ਪੁਲਿਸ ਟੀਮਾਂ ਵਲੋਂ ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ ।