ਹਿਜਾਬ ਵਿਵਾਦ : ਸੁਣਵਾਈ ਕਰ ਰਹੇ ਜੱਜ ਖ਼ਿਲਾਫ਼ ਇਸ ਅਦਾਕਾਰ ਨੇ ਕੀਤੇ ਇਤਰਾਜ਼ਯੋਗ ਟਵੀਟ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੇਤਨ 'ਤੇ ਦੋਸ਼ ਹੈ ਕਿ ਉਸ ਨੇ ਕਰਨਾਟਕ 'ਚ ਹਿਜਾਬ ਮਾਮਲੇ ਦੀ ਸੁਣਵਾਈ ਕਰ ਰਹੇ ਹਾਈ ਕੋਰਟ ਦੇ ਜੱਜ ਵਿਰੁੱਧ ਇਤਰਾਜ਼ਯੋਗ ਟਵੀਟ ਕੀਤੇ ਸਨ। ਇਹ ਗ੍ਰਿਫਤਾਰੀ ਦੇਸ਼ 'ਚ ਚੱਲ ਰਹੇ ਹਿਜਾਬ ਵਿਵਾਦ ਦੇ ਵਿਚਕਾਰ ਕੀਤੀ ਗਈ ਹੈ। ਕੰਨੜ ਫਿਲਮ ਅਦਾਕਾਰ ਅਤੇ ਕਾਰਕੁਨ ਚੇਤਨ ਅਹਿੰਸਾ ਨੂੰ ਬੈਂਗਲੁਰੂ ਸਿਟੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਇਹ ਟਵੀਟ ਅਦਾਕਾਰ ਦੇ ਆਪਣੇ ਪਹਿਲੇ ਟਵੀਟ ਦਾ ਰੀਟਵੀਟ ਹੈ ਜਿਸ ਵਿੱਚ ਜੱਜ ਨੇ ਜਬਰ ਜਨਾਹ ਦੇ ਇੱਕ ਮਾਮਲੇ ਬਾਰੇ ਦੱਸਿਆ ਸੀ। ਟਵੀਟ 'ਚ ਲਿਖਿਆ, 'ਇਸ ਹਫਤੇ ਕੇਏ ਹਾਈ ਕੋਰਟ ਦੇ ਜਸਟਿਸ ਕ੍ਰਿਸ਼ਨਾ ਦੀਕਸ਼ਿਤ ਨੇ ਜਬਰ ਜਨਾਹ ਦੇ ਦੋਸ਼ੀ ਰਾਕੇਸ਼ ਬੀ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਦਿੱਤੀ, ਇਹ ਦਾਅਵਾ ਕਰਦੇ ਹੋਏ ਕਿ 'ਜਬਰ ਜਨਾਹ' ਤੋਂ ਬਾਅਦ ਸੌਣਾ ਭਾਰਤੀ ਔਰਤ ਲਈ ਅਸ਼ਲੀਲ ਹੈ', ਅਪਰਾਧ ਤੋਂ ਬਾਅਦ ਔਰਤਾਂ ਅਜਿਹਾ ਨਹੀਂ ਕਰਦੀਆਂ।

ਚੇਤਨ ਨੇ ਲਿਖਿਆ, 'ਇਹ ਉਹ ਟਵੀਟ ਹੈ ਜੋ ਮੈਂ ਕਰੀਬ ਦੋ ਸਾਲ ਪਹਿਲਾਂ ਕਰਨਾਟਕ ਹਾਈ ਕੋਰਟ ਦੇ ਫੈਸਲੇ ਬਾਰੇ ਲਿਖਿਆ ਸੀ। ਜਸਟਿਸ ਕ੍ਰਿਸ਼ਨਾ ਦੀਕਸ਼ਿਤ ਨੇ ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਅਜਿਹੀ ਪ੍ਰੇਸ਼ਾਨ ਕਰਨ ਵਾਲੀ ਟਿੱਪਣੀ ਕੀਤੀ ਸੀ। ਹੁਣ ਇਹੀ ਜੱਜ ਫੈਸਲਾ ਕਰ ਰਹੇ ਹਨ ਕੀ ਸਰਕਾਰੀ ਸਕੂਲਾਂ 'ਚ ਹਿਜਾਬ ਸਵੀਕਾਰਯੋਗ ਹੈ ਜਾਂ ਨਹੀਂ। ਕੀ ਉਸ ਕੋਲ ਲੋੜੀਂਦੀ ਸਪੱਸ਼ਟਤਾ ਹੈ?'