ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਂਸੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਵਿਆਹ ਹੋਣ ਤੋਂ ਬਾਅਦ ਲਾੜੀ ਨੇ ਲਾੜੇ ਸਾਹਮਣੇ 3 ਅਜਿਹੀਆਂ ਸ਼ਰਤਾਂ ਰੱਖਿਆ। ਜਿਸ ਨਾਲ ਸਹੁਰਾ ਪਰਿਵਾਰ ਵੀ ਹੈਰਾਨ ਰਹੇ ਗਿਆ। ਸ਼ਰਤਾਂ ਸੁਣਦੇ ਹੀ ਲਾੜੇ ਦੇ ਪਰਿਵਾਰ ਨੇ ਇਨਕਾਰ ਕਰ ਦਿੱਤਾ। ਇਸ 'ਤੇ ਲਾੜੀ ਨੇ ਉਨ੍ਹਾਂ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ। ਪੁਲਿਸ ਅਧਿਕਾਰੀ ਅਨੁਸਾਰ ਕੁੜੀ ਪੱਖ ਦਾ ਬਿਆਨ ਦਰਜ਼ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦਾ ਵਿਆਹ ਸਾਲ 2020 'ਚ ਇੱਕ ਕੁੜੀ ਨਾਲ ਤੈਅ ਹੋਇਆ ਸੀ।
3 ਸਾਲ ਬਾਅਦ ਇਸ ਮਹੀਨੇ ਦੋਵਾਂ ਦਾ ਵਿਆਹ ਹੋ ਗਿਆ ।ਡੋਲੀ ਤੋਰਨ ਸਮੇ ਕੁੜੀ ਨੇ ਲਾੜੇ ਸਾਹਮਣੇ 3 ਅਜੀਬੋ- ਗਰੀਬ ਸ਼ਰਤਾਂ ਰੱਖ ਦਿੱਤੀਆਂ। ਉਸ ਨੇ ਪਹਿਲੀ ਸ਼ਰਤ ਰੱਖੀ ਸੀ ਕਿ ਲਾੜੀ ਤੇ ਲਾੜਾ ਆਪਸ ਵਿੱਚ ਕਦੇ ਵੀ ਸਰੀਰਕ ਸਬੰਧ ਨਹੀ ਬਣਾਉਣਗੇ। ਦੂਜੀ ਸ਼ਰਤ ਸੀ ਕਿ ਲਾੜੀ ਆਪਣੀ ਛੋਟੀ ਭੈਣ ਨੂੰ ਹਮੇਸ਼ਾ ਆਪਣੇ ਨਾਲ ਸਹੁਰੇ ਘਰ ਰੱਖੇਗੀ। ਤੀਜੀ ਸ਼ਰਤ ਵਿੱਚ ਕੁੜੀ ਨੇ ਕਿਹਾ ਕਿ ਉਸ ਦਾ ਮੂੰਹ ਬੋਲਿਆ ਪਿਤਾ ਕਦੇ ਵੀ ਉਸ ਦੇ ਸਹੁਰੇ ਘਰ ਨਾ ਆਵੇ ।ਇਨ੍ਹਾਂ ਸ਼ਰਤਾਂ ਨੂੰ ਸੁਣਕੇ ਲਾੜੇ ਦੇ ਪਰਿਵਾਰਿਕ ਮੈਬਰ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਕੁੜੀ ਲਿਜਾਉਣ ਤੋਂ ਇਨਕਾਰ ਕਰ ਦਿੱਤਾ ।