ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਨੇ ਦਿੱਲੀ ਦੇ ਤ੍ਰਿਲੋਕਪੁਰੀ ਕੋਲ ਪਾਂਡਵ ਨਗਰ ਤੋਂ ਮਿਲੇ ਇਨਸਾਨੀ ਸਰੀਰ ਦੇ ਅੰਗਾ ਦੇ ਮਾਮਲੇ ਨੂੰ ਸੁਲਝਾਉਣ 'ਚ ਵੱਡੀ ਸਫਲਤਾ ਹਾਸਲ ਕੀਤੀ । ਦੱਸਿਆ ਜਾ ਰਿਹਾ ਕਿ ਮ੍ਰਿਤਕ ਅੰਜਨ ਦੀ ਪਤਨੀ ਤੇ ਉਸ ਦੇ ਮਤਰੇਏ ਪੁੱਤ ਨੇ ਸ਼ਰਾਬ 'ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਦੇ 22 ਟੁੱਕੜੇ ਕਰ ਦਿੱਤੇ। ਇਹ ਸ਼ਰਧਾ ਕਤਲ ਮਾਮਲੇ ਤੋਂ ਬਾਅਦ ਦੂਜਾ ਮਾਮਲਾ ਹੈ।
ਜਿਸ 'ਚ ਕਤਲ ਤੋਂ ਬਾਅਦ ਲਾਸ਼ ਦੇ ਟੁੱਕੜੇ ਕੀਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ 'ਤੇ ਵੀ ਕਈ ਸਵਾਲ ਖੜੇ ਹੋ ਰਹੇ ਸੀ। ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਦੋਸ਼ੀ ਪੂਨਮ ਦਾ ਵਿਆਹ ਸੁਖਦੇਵ ਨਾਲ ਹੋਇਆ ਸੀ, ਜੋ ਦਿੱਲੀ ਆ ਗਿਆ ਸੀ। ਜਦੋ ਪੂਨਮ ਸੁਖਦੇਵ ਨੂੰ ਲੱਭਣ ਲਈ ਦਿੱਲੀ ਆਈ ਤਾਂ ਉਸ ਨੇ ਕੱਲੂ ਨੂੰ ਲੱਭ ਲਿਆ। ਜਿਸ ਤੋਂ ਪੂਨਮ ਦੇ 3 ਬੱਚੇ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੀਪਕ 3 ਬੱਚਿਆਂ 'ਚੋ ਇਕ ਹੈ।
ਦਿਲ ਦੀ ਬਿਮਾਰੀ ਕਾਰਨ ਕੱਲੂ ਦੀ ਮੌਤ ਤੋਂ ਬਾਅਦ ਪੂਨਮ ਅੰਜਨ ਨਾਲ ਰਹਿਣ ਲੱਗੀ । ਅਚਾਨਕ ਇਕ ਦਿਨ ਪੂਨਮ ਨੂੰ ਪਤਾ ਲਗਾ ਕਿ ਅੰਜਨ ਦਾ ਇਕ ਪਰਿਵਾਰ ਬਿਹਾਰ 'ਚ ਹੈ ਤੇ ਉਸ ਦੇ 8 ਬੱਚੇ ਵੀ ਹਨ। ਪੁਲਿਸ ਅਧਿਕਾਰੀ ਨੇ ਲੜਾਈ ਦਾ ਮੁੱਖ ਕਾਰਨ ਘਰੇਲੂ ਕਲੇਸ਼ ਦੱਸਿਆ ਹੈ। ਔਰਤ ਨੂੰ ਲਗਦਾ ਸੀ ਕਿ ਅੰਜਨ ਉਸ ਦੀ ਨੂੰਹ 'ਤੇ ਗਲਤ ਨਜ਼ਰ ਰੱਖਦਾ ਹੈ। ਇਸ ਲਈ ਉਸ ਦੇ ਅੰਜਨ ਨੂੰ ਮਾਰਨ ਦੀ ਸਾਜ਼ਿਸ਼ ਰੱਚੀ । ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਨੂੰ ਲੈ ਕੇ ਦੋਸ਼ੀਆਂ ਕੋਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।