by jaskamal
ਨਿਊਜ਼ ਡੈਸਕ : ਨਕੋਦਰ ਦੇ ਪਿੰਡ ਮੱਲ੍ਹੀਆਂ ਖੁਰਦ 'ਚ ਬੀਤੇ ਦਿਨੀਂ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਹੁਣ ਇਕ ਨਵਾਂ ਕਾਂਡ ਸਾਹਮਣੇ ਆਇਆ ਹੈ। ਹੁਣ ਬਠਿੰਡਾ ਦੇ ਪਿੰਡ ਕੋਠਾ ਗੁਰੂ 'ਚ ਕਬੱਡੀ ਟੂਰਨਾਮੈਂਟ ਦੌਰਾਨ ਮੁੜ ਅੰਨ੍ਹੇਵਾਹ ਗੋਲੀਆਂ ਚੱਲੀਆਂ ਹਨ। ਜਾਣਕਾਰੀ ਅਨੁਸਾਰ ਇਸ ਫਾਇਰਿੰਗ ਦੌਰਾਨ ਦੋ ਖਿਡਾਰੀ ਜ਼ਖਮੀ ਵੀ ਹੋਏ ਹਨ। ਇਹ ਝਗੜਾ ਜ਼ਿਆਦਾ ਭਾਰ ਵਾਲੇ ਖਿਡਾਰੀ ਦੇ ਖੇਡਣ ਕਾਰਨ ਹੋਇਆ। ਇਸ ਤੋਂ ਬਾਅਦ ਭਗਤਾ ਵਾਲੀ ਟੀਮ ਨੇ ਗੋਲੀਆਂ ਚਲਾ ਦਿੱਤੀਆਂ।
ਫਾਇਰਿੰਗ ਕਰਨ ਵਾਲੀ ਟੀਮ ਦੀ ਲੋਕਾਂ ਨੇ ਕਾਫੀ ਕੁੱਟਮਾਰ ਕੀਤੀ। ਫਿਲਹਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਸਬੰਧੀ ਫਾਇਰਿੰਗ ਕਰਨ ਵਾਲੀ ਟੀਮ ਦੇ ਲੋਕਾਂ 'ਤੇ ਪੁਲਸ ਨੇ ਧਾਰਾ-307 ਤਹਿਤ ਮਾਮਲਾ ਦਰਜ ਕਰ ਲਿਆ ਹੈ।