by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਹਾਲੀ ਝੁਲਾ ਡਿੱਗਣ ਸੀ ਘਟਨਾ ਤੋਂ ਬਾਅਦ ਮੇਲਿਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆ ਰਹੀ ਹੈ। CM ਮਾਨ ਵਲੋਂ ਸੂਬੇ 'ਚ ਲੱਗਣ ਵਾਲੇ ਮੇਲਿਆਂ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਮੇਲਾ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਦੀ ਮਨਜ਼ੂਰੀ ਲੈਣੀ ਹੋਵੇਗੀ । ਜੇਕਰ ਬਿਨਾਂ ਮਨਜ਼ੂਰੀ ਤੋਂ ਮੇਲਾ ਕੀਤਾ ਜਾਂਦਾ ਹੈ ਤਾਂ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੇਲੇ ਦੌਰਾਨ ਝਲੇ ਲਗਾਉਣ ਲਈ ਵੀ ਮਨਜੂਰੀ ਲੈਣੀ ਜ਼ਰੂਰੀ ਹੈ। CM ਮਾਨ ਨੇ ਕਿਹਾ ਕਿ ਮੇਲੇ ਲਈ ਇਕ ਵੱਖਰੀ ਕਮੇਟੀ ਬਣਾਈ ਜਾਵੇਗੀ । ਜਿਸ ਵਿੱਚ DC ਸਮੇਤ ਹੋਰ ਵੀ ਉੱਚ ਅਧਿਕਾਰੀ ਸ਼ਾਮਿਲ ਹੋਣ ਗਏ । ਮੁਹਾਲੀ ਝੁਲਾ ਡਿੱਗਣ ਨਾਲ 20 ਲੋਕ ਜਖ਼ਮੀ ਹੋ ਗਏ ਹਨ । ਇਸ ਘਟਨਾ ਤੋਂ ਬਾਅਦ CM ਮਾਨ ਤੇ ਸਖ਼ਤ ਕਦਮ ਚੁੱਕੇ ਹਨ।