by jaskamal
ਨਿਊਜ਼ ਡੈਸਕ ਰਿੰਪੀ ਸ਼ਰਮਾ : ਅਦਾਕਾਰਾ ਕੰਗਨਾ ਰਣੌਤ ਨੂੰ ਉਸ ਦੀ ਹਾਲ ਹੀ ’ਚ ਰਿਲੀਜ਼ ਫ਼ਿਲਮ ‘ਧਾਕੜ’ ਨੇ ਬਹੁਤ ਵੱਡਾ ਸਦਮਾ ਦਿੱਤਾ ਹੈ। ਫ਼ਿਲਮ ਲਈ 4 ਕਰੋੜ ਤਕ ਕਮਾਉਣਾ ਮੁਸ਼ਕਿਲ ਹੋ ਰਿਹਾ ਹੈ। ਇੰਨੀ ਬੁਰੀ ਫਲਾਪ ਸ਼ਾਇਦ ਹੀ ਕੰਗਨਾ ਨੇ ਆਪਣੇ ਅੱਜ ਤਕ ਦੇ ਕਰੀਅਰ ’ਚ ਪਹਿਲਾਂ ਕਦੇ ਦੇਖੀ ਹੋਵੇ।
‘ਧਾਕੜ’ ਦੇ ਕੇਸ ’ਚ ਮੇਕਰਜ਼ ਨੂੰ ਉਮੀਦ ਸੀ ਕਿ ਫ਼ਿਲਮ ਸ਼ਾਨਦਾਰ ਪ੍ਰਦਰਸ਼ਨ ਕਰੇਗੀ, ਇਸ ਲਈ ਚੰਗੀ ਡੀਲ ਦੇ ਚੱਕਰ ’ਚ ਉਨ੍ਹਾਂ ਨੇ ਪਹਿਲਾਂ ਰਾਈਟਸ ਨਹੀਂ ਵੇਚੇ। ਇਸ ਲਈ ਫ਼ਿਲਮ ਦੀ ਓਪਨਿੰਗ ਸਲੇਟ ’ਚ ਓ. ਟੀ. ਟੀ. ਤੇ ਸੈਟੇਲਾਈਟ ਪਾਰਟਨਰ ਦਾ ਨਾਂ ਨਹੀਂ ਲਿਖਿਆ ਗਿਆ ਸੀ।