ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਹਿਸਾਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਨੇ ਲੜਾਈ ਤੋਂ ਬਾਅਦ ਦੰਦਾਂ ਨਾਲ ਆਪਣੇ ਪਤੀ ਦੀ ਜੀਭ ਕੱਟ ਦਿੱਤੀ। ਜਿਸ ਕਾਰਨ ਪਤੀ ਲਹੂ- ਲੁਹਾਨ ਹੋ ਗਿਆ । ਜਿਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਜਖ਼ਮੀ ਪਤੀ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ। ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਉਸ ਦੀ ਜੀਭ ਨੂੰ ਜੋੜ ਦਿੱਤਾ। ਡਾਕਟਰਾਂ ਨੇ ਉਸ ਦੀ ਜੀਭ 'ਤੇ ਕਰੀਬ 20 ਟਾਂਕੇ ਲਗਾਏ ਹਨ । ਇਹ ਘਟਨਾ ਬੀਤੀ ਰਾਤ ਵਾਪਰੀ ਹੈ, ਜਦੋ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ।
ਸਹੁਰੇ ਦੀ ਸ਼ਿਕਾਇਤ 'ਤੇ ਪੁਲਿਸ ਨੇ ਨੂੰਹ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ । ਸਹੁਰੇ ਨੇ ਦੱਸਿਆ ਕਿ ਉਹ ਪਿੰਡ ਢਾਣੀ ਦਾ ਰਹਿਣ ਵਾਲਾ ਹੈ । ਉਸ ਦੇ ਪੁੱਤ ਕਰਮਚੰਦ ਦਾ ਵਿਆਹ 10 ਸਾਲ ਪਹਿਲਾਂ ਸਰਸਵਤੀ ਨਾਲ ਹੋਇਆ ਸੀ । ਉਸ ਦੇ 2 ਬੱਚੇ ਵੀ ਹਨ । ਦੇਰ ਰਾਤ ਪੁੱਤ ਤੇ ਉਸ ਦੀ ਪਤਨੀ ਸੋ ਗਏ। ਅਚਾਨਕ ਕੁਝ ਸਮੇ ਬਾਅਦ ਕਰਮਚੰਦ ਦੀ ਰੋਂ ਦੀ ਆਵਾਜ਼ ਸੁਣਾਈ ਦਿੱਤੀ । ਇਸ ਦੌਰਾਨ ਜਦੋ ਕਮਰੇ 'ਚ ਜਾ ਕੇ ਦੇਖਿਆ ਤਾਂ ਕਰਮਚੰਦ ਦੀ ਜੀਭ ਤੋਂ ਖੂਨ ਨਿਕਲ ਰਿਹਾ ਸੀ ਤੇ ਜੀਭ ਲਟਕ ਰਹੀ ਸੀ । ਫਿਲਹਾਲ ਪੁਲਿਸ ਵਲੋਂ ਦੀ ਸਖ਼ਤੀ ਨਾਲ ਜਾਂਚ ਕੀਤੀ ਜਾ ਰਹੀ ਹੈ।