ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰ ਦੀ ਲਾਪ੍ਰਵਾਹੀ ਕਾਰਨ ਮਹਿਲਾ ਦੀ ਜਾਨ ਚੱਲੀ ਗਈ। ਦੱਸਿਆ ਜਾ ਰਿਹਾ ਬੱਚੇ ਨੂੰ ਜਨਮ ਦਿਵਾਉਣ ਤੋਂ ਬਾਅਦ ਡਾਕਟਰ ਵਲੋਂ ਮਾਂ ਨੂੰ ਖੂਨ ਚੜ੍ਹਾਏ ਜਾਣ 'ਚ ਲਾਪ੍ਰਵਾਹੀ ਕੀਤੀ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ । ਮਹਿਲਾ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਬਰਾਂ ਵਲੋਂ ਲਾਸ਼ ਨੂੰ ਲੈ ਕੇ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ । ਮ੍ਰਿਤਕ ਮਹਿਲਾ ਦੀ ਪਛਾਣ ਮਾਧੁਰੀ ਦੇ ਰੂਪ 'ਚ ਹੋਈ ਹੈ ।
ਮ੍ਰਿਤਕ ਮਹਿਲਾ ਦੇ ਪਤੀ ਮਨੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਬੱਚੇ ਨੂੰ ਜਨਮ ਦਿਵਾਉਣ ਲਈ ਹਸਪਤਾਲ ਆਇਆ ਸੀ, ਜਿੱਥੇ ਡਾਕਟਰਾਂ ਨੇ ਚੈਕ ਕਰਨ ਤੋਂ ਬਾਅਦ ਦੱਸਿਆ ਕਿ ਬੱਚੇ ਦਾ ਜਨਮ ਵੱਡੇ ਆਪ੍ਰੇਸ਼ਨ ਨਾਲ ਹੋਵੇਗਾ। ਜਿਸ ਤੋਂ ਬਾਅਦ ਉਸ ਨੇ ਉਧਾਰ ਪੈਸੇ ਲੈ ਕੇ ਹਸਪਤਾਲ ਵਿੱਚ ਜਮ੍ਹਾ ਕਰਵਾ ਦਿੱਤੇ ਤੇ ਡਾਕਟਰ ਨੇ ਸ਼ਾਮ ਨੂੰ ਆਪ੍ਰੇਸ਼ਨ ਕੀਤਾ, ਜਿਸ ਤੋਂ ਬਾਅਦ ਮੁੰਡੇ ਨੇ ਜਨਮ ਲਿਆ।
ਡਾਕਟਰਾਂ ਨੇ ਕਿਹਾ ਦੋਵਾਂ ਮਾਂ ਤੇ ਬੱਚਾ ਠੀਕ ਸਨ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਦੇ ਕੁਝ ਦਿਨ ਬਾਅਦ ਉਸ ਨੂੰ ਡਾਕਟਰ ਨੇ ਕਿਹਾ ਕਿ ਉਸ ਦੀ ਪਤਨੀ ਵਿੱਚ ਖੂਨ ਦੀ ਕਮੀ ਹੈ ਤੇ ਉਸ ਨੂੰ ਪਰਚੀ ਫੜਾ ਕੇ ਕਿਹਾ ਕਿ ਇਸ ਗਰੁੱਪ ਦਾ ਖੂਨ ਲੁਧਿਆਣਾ ਤੋਂ ਲੈ ਆਓ । ਜਿਵੇ ਹੀ ਮੈ ਖੂਨ ਲੈ ਕੇ ਆਇਆ ,ਉਸ ਦੀ ਪਤਨੀ ਠੀਕ ਸੀ ਤੇ ਉਸ ਨਾਲ ਗੱਲਬਾਤ ਕਰ ਰਹੀ ਸੀ । ਜਦੋ ਡਾਕਟਰ ਨੇ ਉਸ ਨੂੰ ਖੂਨ ਚੜ੍ਹਾਉਣਾ ਸ਼ੁਰੂ ਕੀਤਾ ਤਾਂ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਹੋ ਗਈ ਤੇ ਕੁਝ ਸਮੇ ਬਾਅਦ ਉਸ ਦੀ ਪਤਨੀ ਦੀ ਸਾਹ ਚਲਣੇ ਬੰਦ ਹੋ ਗਏ। ਡਾਕਟਰ ਨੇ ਜਦੋ ਚੈਕ ਕੀਤਾ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ।