ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਤੀ ਦੀ ਮੌਤ ਤੋਂ ਬਾਅਦ ਦਸਤਾਵੇਜ਼ ਵਾਪਸ ਕਰਨ ਦੇ ਬਹਾਨੇ ਹੋਟਲ 'ਚ ਬੁਲਾ ਕੇ ਜਬਰ -ਜਹਾਨ ਕਰਨ ਵਾਲੇ ਮਾਮੇ ਸਹੁਰੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਸੂਰਜ ਦੇ ਰੂਪ 'ਚ ਹੋਈ ਹੈ। ਪੁਲਿਸ ਅਨੁਸਾਰ ਦੋਸ਼ੀ ਸੂਰਜ ਅਲਟਰਾਟੈੱਕ ਸੀਮੈਂਟ ਕੰਪਨੀ 'ਚ ਇੰਜੀਨੀਅਰ ਹੈ । ਪੁਲਿਸ ਵਲੋਂ ਦੋਸ਼ੀ ਨੂੰ ਅੱਜ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ । ਪੀੜਤ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਪਤੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ । ਉਸ ਦੇ ਦਸਤਾਵੇਜ਼ ਮਾਮੇ ਸਹੁਰੇ ਘਰ ਪਏ ਹੋਏ ਸਨ ,ਮਾਮੇ ਸਹੁਰੇ ਨੇ ਉਸ ਨੂੰ ਕਾਗਜ਼ਾਤ ਦੇਣ ਲਈ ਦੜਵਾ ਬੁਲਾਇਆ ਤੇ ਇੱਕ ਹੋਟਲ 'ਚ ਲੈ ਲਿਆ । ਉੱਥੇ ਉਸ ਨੇ ਦਸਤਾਵੇਜ਼ ਦੇਣ ਦੇ ਬਦਲੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਨੇ ਕਿਹਾ ਕਿ ਦੋਸ਼ੀ ਸੂਰਜ ਉਸ ਨੂੰ ਕਈ ਮਹੀਨਿਆਂ ਤੋਂ ਕਾਗਜ਼ਾਤ ਦੇਣ ਦੇ ਨਾਮ 'ਤੇ ਬਲੈਕਮੇਲ ਕਰਦਾ ਰਿਹਾ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal