ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਰਣਜੀਤ ਬਾਵਾ ਦੇ PA ਦੀ ਮੌਤ ਹੋ ਬਾਅਦ ਅੱਜ ਉਸ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ। ਡਿਪਟੀ ਵੋਹਰਾ ਦੀ ਮਾਂ ਚੰਦ ਕੌਰ ਨੇ ਕਿਹਾ ਮੈਨੂੰ ਜਦੋ ਪਤਾ ਲਗਾ ਕਿ ਮੇਰੇ ਪੁੱਤ ਦੀ ਮੌਤ ਹੋ ਤਾਂ ਮੈ ਹਸਪਤਾਲ 'ਚ ਉਸ ਦੀ ਲਾਸ਼ ਨੂੰ ਦੇਖਿਆ ਤੇ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੋਈ ਸੀ। ਉਨ੍ਹਾਂ ਨੇ ਕਿਹਾ ਜਦੋ ਵੋਹਰਾ ਹਾਦਸੇ ਦਾ ਸ਼ਿਕਾਰ ਹੋਇਆ ਸੀ। ਉਸ ਦਿਨ ਉਹ ਆਪਣੇ ਨਾਲ ਲਾਇਸੈਂਸੀ ਪਿਸਤੌਲ ਲੈ ਗਿਆ ਸੀ ਪਰ ਉਸ ਦਾ ਪਿਸਤੌਲ ਕਾਰ 'ਚੋ ਨਹੀਂ ਬਰਾਮਦ ਹੋਇਆ।
ਊਥੇ ਹੀ ਵੋਹਰਾ ਦੇ ਭਰਾ ਨੇ ਕਿਹਾ ਕਿ 1 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਹਾਲੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਪੁਲਿਸ ਨੇ ਵੋਹਰਾ ਦੀ ਪਿਸਤੌਲ ਬਾਰੇ ਕੁਝ ਦੱਸਿਆ ਹੈ ਕਿ ਉਸ ਦੀ ਪਿਸਤੌਲ ਕਿੱਥੇ ਹੈ? ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਰਣਜੀਤ ਬਾਵਾ ਦੇ PA ਡਿਪਟੀ ਵੋਹਰਾ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ।