by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਦਯੋਗਪਤੀ ਆਨੰਦ ਮਹਿੰਦਰਾ ਵੱਲੋ ਹਮੇਸ਼ਾ ਹੀ ਆਪਣੇ ਫਾਲੋਅਰਜ਼ ਨੂੰ ਕੋਈ ਨਾ ਕੋਈ ਸੰਦੇਸ਼ ਦਿੰਦੇ ਹਨ। ਉਹ ਸਮੇ -ਸਮੇ 'ਤੇ ਪ੍ਰੇਰਨਾ ਦੇਣ ਲਈ ਕੋਈ ਨਾ ਕੋਈ ਤਸਵੀਰ ਜਾਂ ਵੀਡਿਓਜ਼ ਅਹਿਜੀ ਸ਼ੇਅਰ ਕਰਦੇ ਹਨ ਜਿਸ ਨਾਲ ਉਨ੍ਹਾਂ ਦੇ ਫਾਲੋਅਰਜ਼ ਨੂੰ ਸੰਦੇਸ਼ ਮਿਲੇ । ਹੁਣ ਉਦਯੋਗਪਤੀ ਆਨੰਦ ਨੇ ਪੰਜਾਬ ਦੀ ਪਰਮਜੀਤ ਕੌਰ ਨਾਂ ਦੀ ਔਰਤ ਦੀ ਤਸਵੀਰ ਸਾਂਝੀ ਕੀਤੀ ਹੈ। ਜੋ ਆਪਣੇ ਪਤੀ ਦੀ ਮੌਤ ਬਾਅਦ ਆਪਣੇ ਪਰਿਵਾਰ ਨੂੰ ਪਾਲਣ ਲਈ E- Rikshaw ਚਲਾ ਰਹੀ ਹੈ ।ਉਹ ਪੰਜਾਬ ਵਿੱਚ ਇਲੈਕਟ੍ਰਿਕ E- Rikshaw ਖਰੀਦਣ ਵਾਲੀ ਪਹਿਲੀ ਮਹਿਲਾ ਹੈ ।ਚੇਅਰਮੈਨ ਆਨੰਦ ਨੇ ਟਵੀਟ ਕੀਤਾ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਇੱਕਲੀ ਰੋਟੀ ਕਮਾਉਣ ਵਾਲੀ ਹੈ।