ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਫਿਰੋਜ਼ਪੁਰ ਰੋਡ ਤੇ ਸਥਿਤ ਇੱਕ ਹਸਪਤਾਲ 'ਚ 6 ਸਾਲਾਂ ਮਾਸੂਮ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਮਾਸੂਮ ਬੱਚੀ ਰਿਧੀ ਜਿਸ ਦਾ ਇਲਾਜ਼ PGI 'ਚ ਚੱਲ ਰਿਹਾ ਸੀ। ਜਿਸ ਦੀ ਰਸਤੇ ਵਿਚ ਅਚਾਨਕ ਸਿਹਤ ਜ਼ਿਆਦਾ ਖ਼ਰਾਬ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ, ਉੱਥੇ ਜਾ ਕੇ ਉਸ ਦੀ ਮੌਤ ਹੋ ਗਈ । ਬੱਚੀ ਦੀ ਮੌਤ ਤੋਂ ਮਗਰੋਂ ਪਰਿਵਾਰਿਕ ਮੈਬਰਾਂ ਵਲੋਂ ਡਾਕਟਰਾਂ ਖ਼ਿਲਾਫ਼ ਹਸਪਤਾਲ ਬਾਹਰ ਪ੍ਰਦਰਸ਼ਨ ਕੀਤਾ ਗਿਆ । ਦਾਦਾ ਨਰਿੰਦਰ ਨੇ ਦੱਸਿਆ ਕਿ ਜਦੋ ਬੱਚੀ ਨੂੰ ਹਸਪਤਾਲ ਲਿਆਂਦਾ ਸੀ । ਉਸ ਸਮੇ ਬੱਚੀ ਦੀ ਹਾਲਤ ਜ਼ਿਆਦਾ ਖ਼ਰਾਬ ਨਹੀ ਸੀ ਪਰ ਜਦੋ ਬੱਚੀ ਦੇ ਮੂੰਹ 'ਚ ਪਾਈਪ ਪਾਈ ਤਾਂ ਪਰਿਵਾਰਿਕ ਮੈਬਰਾਂ ਨੂੰ ਐਮਰਜੈਸੀ ਤੋਂ ਬਾਹਰ ਜਾਣ ਲਈ ਬੋਲਿਆ ਗਿਆ ਤੇ ਕੁਝ ਸਮੇ ਬਾਅਦ ਡਾਕਟਰ ਨੇ ਆ ਕੇ ਕਿਹਾ ਬੱਚੀ ਦੀ ਮੌਤ ਹੋ ਚੁੱਕੀ ਹੈ ।
ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਕਿ ਬੱਚੀ ਦੇ ਮੂੰਹ ਤੇ ਨੱਕ 'ਚ ਪਾਈਪ ਪਾ ਕੇ ਇਲਾਜ਼ ਕਰਨ ਨਾਲ ਸਿਹਤ ਜ਼ਿਆਦਾ ਖਰਾਬ ਹੋਈ । ਉਨ੍ਹਾਂ ਨੇ ਕਿਹਾ ਰਿਧੀ ਸਾਡੇ ਨਾਲ ਗੱਲਾਂ ਕਰ ਰਹੀ ਸੀ ਤੇ ਅਚਾਨਕ ਉਸ ਦੀ ਮੌਤ ਨਹੀਂ ਹੀ ਸਕਦੀ । ਇਹ ਸਭ ਹਸਪਤਾਲ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ, ਉੱਥੇ ਹੀ ਪਰਿਵਾਰਿਕ ਮੈਬਰਾਂ ਵਲੋਂ ਸਿਹਤ ਵਿਭਾਗ ਤੇ ਪ੍ਰਸ਼ਾਸਨ ਅਧਿਕਾਰੀਆਂ ਕੋਲੋਂ ਮਾਮਲੇ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ।ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ । ਡਾਕਟਰ ਅਨੁਸਾਰ ਹਸਪਤਾਲ 'ਤੇ ਲਗਾਏ ਜਾ ਰਹੇ ਸਾਰੇ ਦੋਸ਼ ਝੂਠੇ ਹਨ ਤੇ ਜਦੋ ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਉਦੋਂ ਉਸ ਦੀ ਦਿਲ ਦੀ ਧੜਕਣ ਰੁਕੀ ਹੋਈ ਸੀ ।