by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਜਲੰਧਰ ਦੇ ਸਰਕਟ ਹਾਊਸ ਵਿਖੇ ਹੋਈ ਹੈ। ਇਸ ਮੀਟਿੰਗ ਦੌਰਾਨ ਆਬਕਾਰੀ ਵਿਭਾਗ 'ਚ 18 ਅਸਾਮੀਆਂ ਨੂੰ ਮਨਜ਼ੂਰੀ ਦਿੱਤੀ ਗਈ । ਇਸ ਦੌਰਾਨ CM ਮਾਨ ਨੇ ਕਿਹਾ ਕਿ ਮਾਨਸਾ ਦੇ ਗੋਬਿੰਦਪੁਰਾ 'ਚ ਸੋਲਰ ਊਰਜਾ ਪਲਾਂਟ ਲਾਇਆ ਜਾਵੇਗਾ। ਇਸ ਦੇ ਨਾਲ ਹੀ ਜਲੰਧਰ ਨਗਰ ਨਿਗਮ ਨੂੰ ਵਿਕਾਸ ਦੇ ਕਾਰਜਾਂ ਲਈ 95 ਕਰੋੜ ਰੁਪਏ ਜਾਰੀ ਕੀਤੇ ਗਏ ਹਨ । ਮਾਨ ਨੇ ਕਿਹਾ ਕਿ ਆਦਮਪੁਰ ਫਲਾਈ ਓਵਰ 'ਤੇ ਸੜਕ ਕੰਮ ਅੱਜ ਤੋਂ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਲੋਕਾਂ ਨੇ ਸਾਨੂੰ ਸਾਡੇ ਕੰਮ ਦੇ ਕਾਰਨ ਜ਼ਿਮਨੀ ਚੋਣ 'ਚ ਵੋਟ ਪਾਈ ਹੈ । ਇਸ ਮੌਕੇ CM ਮਾਨ ਨੇ ਜਲੰਧਰ ਜ਼ਿਮਨੀ ਚੋਣ ਦੇ ਜੇਤੂ ਉਮੀਦਵਾਰ ਸੁਸ਼ੀਲ ਰਿੰਕੂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਇਸ ਜਿੱਤ ਨਾਲ ਸਾਨੂੰ ਚੰਗੇ ਕੰਮ ਕਰਨ ਦਾ ਹੁਲਾਰਾ ਮਿਲਿਆ ਹੈ।