ਗਰਮੀ ਦੀਆਂ ਛੁੱਟੀਆਂ ਦੇ ਬਾਅਦ ਸਾਰੇ ਸਰਕਾਰੀ ਸਕੂਲ ਖੁਲ੍ਹੇ, 50% ਵਿਦਿਆਰਥੀ ਨਹੀਂ ਵੜੇ ਸਕੂਲ

by

ਲੁਧਿਆਣਾ : ਮਹੀਨੇ ਦੀਆਂ ਲੰਮੀਆਂ ਛੁੱਟੀਆਂ ਦੇ ਬਾਅਦ ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਖੁੱਲ੍ਹ ਗਏ। ਸਾਰੇ ਪ੍ਰਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਵੇਰੇ ਸਾਢੇ ਸੱਤ ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਖੁੱਲ੍ਹੇ। ਸਕੂਲ ਦੇ ਪਹਿਲਾ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਰਹੀ। ਜ਼ਿਆਦਾਤਰ ਸਕੂਲਾਂ ਵਿਚ ਲਗਭਗ 50 ਫੀਸਦੀ ਵਿਦਿਆਰਥੀ ਸਕੂਲੋਂ ਗੈਰ ਹਾਜ਼ਰ ਰਹੇ। ਛੁੱਟੀਆਂ ਦੇ ਬਾਅਦ ਸਕੂਲ ਖੁੱਲ੍ਹਣ 'ਤੇ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ। ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਪੂਰੀ ਮਸਤੀ ਕਰਨ ਦੀ ਖੁੱਲ੍ਹ ਦਿੱਤੀ। ਵਿਦਿਆਰਥੀਆਂ ਨੇ ਇਕ-ਦੂਜੇ ਨੂੰ ਛੁੱਟੀਆਂ ਵਿਚ ਕੀਤੀਆਂ ਸਰਗਰਮੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਕਈ ਸਕੂਲਾਂ ਵਿਚ ਬੱਚਿਆਂ ਨੇ ਫਿਲਮ ਵੀ ਵਿਖਾਈ ਗਈ। ਡੀਈਓ ਸੈਕੰਡਰੀ ਸਵਰਨਜੀਤ ਕੌਰ ਤੇ ਡਿਪਟੀ ਡੀਈਓ ਐਲੀਮੈਂਟਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘੱਟ ਦਰਜ ਕੀਤੀ ਗਈ। ਸਕੂਲਾਂ ਵਿਚ ਅਧਿਆਪਕਾਂ ਤੇ ਸਟਾਫ ਦੀ ਗੈਰ ਮੌਜੂਦਗੀ ਵੇਖਣ ਲਈ ਉਨ੍ਹਾਂ ਵਲੋਂ ਕਈ ਸਕੂਲਾਂ ਵਿਚ ਚੈਕਿੰਗ ਵੀ ਕੀਤੀ ਗਈ। 

ਸਟਾਫ ਤੇ ਅਧਿਆਪਕਾਂ ਤਾਂ ਸਕੂਲ ਵਿਚ ਪੁੱਜੇ ਹੋਏ ਸਨ। ਡੀਈਓ ਸੈਕੰਡਰੀ ਸਵਰਨਜੀਤ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਕੂਲਾਂ ਵਿਚ ਸਾਫ-ਸਫਾਈ, ਪਾਣੀ ਦੀ ਵਿਵਸਥਾ, ਬੈਠਣ ਲਈ ਬੈਂਚਾਂ ਦੀ ਵਿਵਸਥਾ ਦੀ ਜਾਂਚ ਕੀਤੀ ਗਈ। ਜਿਥੇ ਕਿਤੇ ਖਾਮੀਆਂ ਨਜ਼ਰ ਆਈਆਂ, ਉਹ ਦੂਰ ਕੀਤੀਆਂ ਗਈਆਂ।ਉਧਰ ਸੋਮਵਾਰ ਨੂੰ ਡਿਪਟੀ ਸਟੇਟ ਪ੍ਰਰਾਜੈਕਟ ਡਾਇਰੈਟਰ (ਡੀਐੱਸਪੀਡੀ) ਸੁਭਾਸ਼ ਮਹਾਜਨ ਤੇ ਡੀਈਓ ਸੈਕੰਡਰੀ ਸਵਰਨਜੀਤ ਕੌਰ ਨੇ ਸੋਮਵਾਰ ਨੂੰ ਗੌਰਮਿੰਟ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੀਏਯੂ ਵਿਚ ਬਲਾਕ ਮੈਂਟਰ ਤੇ ਡਿਸਟਿ੍ਕ ਮੈਂਟਰ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਵਿਦਿਆਰਥੀਆਂ ਨੂੰ ਬਿਹਤਰ ਢੰਗ ਨਾਲ ਪੜ੍ਹਾ ਕੇ ਚੰਗਾ ਰਿਜ਼ਲਟ ਤਿਆਰ ਕਰਨ ਲੀ ਚਰਚਾ ਕੀਤੀ ਗਈ। ਸਬਜੈਕਟ ਅਨੁਸਾਰ ਬੱਚਿਆਂ ਦੀ ਤਿਆਰੀ ਕਰਵਾਉਣ ਨੂੰ ਕਿਹਾ ਗਿਆ। ਬੱਚਿਆਂ ਨੂੰ ਅੰਗਰੇਜ਼ੀ ਵਿਚ ਪੜ੍ਹਾਉਣ 'ਤੇ ਜ਼ੋਰ ਦਿੱਤਾ ਦੇਣ ਲਈ ਆਖਿਆ ਗਿਆ। ਡੀਐੱਸਪੀਡੀ ਸੁਭਾਸ਼ ਮਹਾਜਨ ਨੇ ਕਿਹਾ ਕਿ ਅਧਿਆਪਕਾਂ ਨੂੰ ਹੁਣ ਤੋਂ ਹੀ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਦੇ ਹੋਣਹਾਰ ਵਿਦਿਆਰਥੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਮੈਰਿਟ ਲਈ ਤਿਆਰ ਕਰਨ 'ਤੇ ਫੋਕਸ ਕਰਨਾ ਹੋਵੇਗਾ। ਇਸ ਲਈ ਅਧਿਆਪਕਾਂ 'ਈਚ ਵਨ ਅਡਾਪਟ ਵਨ' ਫਾਰਮੂਲੇ 'ਤੇ ਕੰਮ ਕਰਨਗੇ। ਵਿਭਾਗ ਵੱਲੋਂ ਵੀ ਸਰਕਾਰੀ ਸਕੂਲਾਂ ਦੇ ਨਤੀਜੇ ਬਿਹਤਰ ਬਣਾਉਣ ਨੂੰ ਲੈ ਕੇ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ।

ਲੋਕਾਂ ਨੇ ਐੱਸਡੀਓ ਦੇ ਦਫ਼ਤਰ 'ਚ ਮੋਬਾਈਲ ਚਾਰਜ ਤੇ ਨੀਂਦ ਪੂਰੀ ਕੀਤੀ.ਉਧਰ ਦੂਜੇ ਪਾਸੇ ਸੋਮਵਾਰ ਨੂੰ ਡੀਈਓ ਐਲੀਮੈਂਟਰੀ ਰਾਜਿੰਦਰ ਕੌਰ ਤੇ ਡਿਪਟੀ ਡੀਈਓ ਕੁਲਦੀਪ ਸਿੰਘ ਨੇ ਵੀ ਪ੍ਰਰੀ-ਪ੍ਰਰਾਇਮਰੀ ਦਾ ਸੈਮੀਨਾਰ ਲਾਇਆ। ਇਸ ਵਿਚ ਬੀਐੱਮਟੀ ਤੇ ਸੀਐੱਮਟੀ ਦੀ ਸਿਖਲਾਈ ਦਿੱਤੀ ਗਈ। ਟ੍ਰੇਨਿੰਗ ਵਿਚ ਪ੍ਰਰਾਇਮਰੀ ਵਨ ਤੇ ਟੂ ਦੇ ਬੱਚਿਆਂ ਨੂੰ ਕਿਵੇਂ ਪੜ੍ਹਾਉਣਾ ਹੈ, ਇਸ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਵੱਖ-ਵੱਖ ਪੀਰੀਅਡ ਵਿਚ ਵੱਖ-ਵੱਖ ਤਰੀਕਿਆਂ ਨਾਲ ਪੜ੍ਹਾਉਣ ਬਾਰੇ ਵੀ ਦੱਸਿਆ ਗਿਆ। ਡਿਪਟੀ ਡੀਈਓ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਦੂਸਰੀ, ਤੀਸਰੀ ਤੇ ਚੌਥੀ ਜਮਾਤ ਦੀਆਂ ਪ੍ਰਰੀਖਿਆਵਾਂ ਨੂੰ ਲੈ ਕੇ ਚਰਚਾ ਵੀ ਕੀਤੀ ਗਈ।