ਵੰਡ ਤੋਂ ਬਾਅਦ 2 ਦਿਨ ਤੱਕ ਗੁਰਦਾਸਪੁਰ ਤੇ ਪਠਾਨਕੋਟ ਰਿਹਾ ਪਾਕਿਸਤਾਨ ਦਾ ਹਿੱਸਾ !

by vikramsehajpal

ਅੰਮ੍ਰਿਤਸਰ (ਸਾਹਿਬ) - 1947 'ਚ ਭਾਰਤ ਦੇ ਹਿੱਸੇ ਚੋ ਪਾਕਿਸਤਾਨ ਨਿਕਲਿਆ ਸੀ ਅਤੇ ਇਸ ਵੰਡ ਤੋਂ ਬਾਅਦ ਭਾਰਤ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ। ਪਰ ਭਾਰਤ ਦੇ 2 ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਭਾਰਤ ਪਾਕਿਸਤਾਨ 'ਚ ਹੋਈ ਵੰਡ ਤੋਂ ਬਾਅਦ ਪਾਕਿਸਤਾਨ 'ਚ ਚਲੇ ਗਏ ਸਨ। ਜਿਸ ਦੇ ਬਾਅਦ ਉਸ ਵੇਲੇ ਪਠਾਨਕੋਟ ਦੇ ਜੰਮਪਲ ਜਸਟਿਸ ਮੇਹਰ ਚੰਦ ਵਲੋਂ ਇਸ ਲਈ ਕਾਫੀ ਵੱਡਾ ਉਪਰਾਲਾ ਕੀਤਾ ਗਿਆ ਅਤੇ 2 ਦਿਨ ਬਾਅਦ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਨੂੰ ਭਾਰਤ ਦੇ ਨਾਲ ਜੋੜਿਆ ਗਿਆ। ਦੱਸ ਦਈਏ ਕਿ ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਲਈ ਜਦੋਂ ਸਰਹੱਦੀ ਖੇਤਰ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਕਸਬਾ ਬਮਿਆਲ ਨਿਵਾਸੀ ਬਜ਼ੁਰਗ ਰਤਨ ਚੰਦ ਨੇ ਦੱਸਿਆ ਕਿ ਉਸ ਵੇਲੇ ਉਹ ਛੋਟੇ ਸਨ ਪਰ ਅੱਜ ਵੀ ਉਨ੍ਹਾਂ ਨੂੰ ਉਸ ਵੇਲੇ ਦੇ ਸਮੇਂ ਪ੍ਰਤੀ ਸਭ ਕੁਝ ਯਾਦ ਹੈ। ਕਿਸ ਤਰ੍ਹਾਂ ਲੋਕ ਇਕ ਦੂਜੇ ਦੇ ਦੁਸ਼ਮਣ ਬਣੇ ਹੋਏ ਸਨ।

ਉਨ੍ਹਾਂ ਦੱਸਿਆ ਕਿ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਇਕੋ ਹੀ ਸਨ ਅਤੇ ਇਹ ਉਸ ਸਮੇਂ ਪਾਕਿਸਤਾਨ 'ਚ ਚਲੇ ਗਏ ਸਨ ਅਤੇ ਉਸ ਵੇਲੇ ਪਠਾਨਕੋਟ ਦੇ ਰਹਿਣ ਵਾਲੇ ਜਸਟਿਸ ਮੇਹਰ ਚੰਦ ਨੇ ਉਪਰਾਲਾ ਕਰ ਦੋਹਾਂ ਜ਼ਿਲ੍ਹਿਆਂ ਨੂੰ ਵਾਪਸ ਭਾਰਤ ਦਾ ਹਿੱਸਾ ਬਣਾਇਆ ਸੀ। ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਰੇਡੀਓ 'ਤੇ ਹੋਈ ਅਨਾਉਂਸਮੇਂਟ ਤੋਂ ਮਿਲੀ ਸੀ। ਓਥੇ ਹੀ ਦੂਜੇ ਪਾਸੇ ਜਦੋਂ ਜਸਟਿਸ ਮੇਹਰ ਚੰਦ ਦੇ ਪੋਤੇ ਰਾਜੀਵ ਕ੍ਰਿਸ਼ਨ ਮਹਾਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਅਸੀਂ ਉਸ ਪਰਿਵਾਰ ਦਾ ਹਿੱਸਾ ਹਾਂ ਜਿਨ੍ਹਾਂ ਸਾਨੂੰ ਪਾਕਿਸਤਾਨ ਤੋਂ ਵਾਪਿਸ ਲਿਆਂਦਾ ਅਤੇ ਭਾਰਤ ਦੇਸ਼ ਦਾ ਹਿੱਸਾ ਬਣਾਇਆ ਸੀ।

ਉਨਾਂ ਦੱਸਿਆ ਕਿ ਵੰਡ ਵੇਲੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਾ ਪਾਕਿਸਤਾਨ 'ਚ ਚਲੇ ਗਏ ਸਨ ਪਰ ਮੇਰੇ ਦਾਦਾ ਜੀ ਜਸਟਿਸ ਮੇਹਰ ਚੰਦ ਨੇ ਉਪਰਾਲਾ ਕਰ 2 ਦਿਨ ਬਾਅਦ ਦੋਹਾਂ ਜਿੱਲਿਆਂ ਨੂੰ ਭਾਰਤ ਦਾ ਹਿੱਸਾ ਬਣਾਇਆ ਸੀ। ਜਿਸ ਦੀ ਸੂਚਨਾ ਲੋਕਾਂ ਨੂੰ ਰੇਡੀਓ ਰਾਹੀਂ ਅਨਾਉਂਸਮੇਂਟ ਕਰ ਦਿੱਤੀ ਗਈ ਸੀ। ਜਿਸ ਨੂੰ ਲੈ ਕੇ ਵੇਖਿਆ ਜਾਵੇ ਤਾਂ ਸਾਡਾ ਭਾਰਤ ਭਾਵੇਂ 15 ਅਗਸਤ ਨੂੰ ਆਜ਼ਾਦ ਹੋਇਆਂ ਸੀ ਪਰ ਇਹ ਸਰਹੱਦੀ ਜ਼ਿਲ੍ਹਿਆਂ ਨੂੰ ਆਜ਼ਾਦੀ ਦਾ ਨਿੱਘ 17 ਅਗਸਤ ਨੂੰ ਮਿਲਿਆ ਸੀ।