ਨਿਊਜ਼ ਡੈਸਕ (ਰਿੰਪੀ ਸ਼ਰਮਾ) : NIA ਵਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਪੁੱਛਗਿੱਛ ਤੋਂ ਬਾਅਦ ਅਫਸਾਨਾ ਖਾਨ ਨੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਅਫਸਾਨਾ ਖਾਨ ਨੇ ਕਿਹਾ ਸਿੱਧੂ ਮੇਰਾ ਭਰਾ ਸੀ ਤੇ ਹਮੇਸ਼ਾ ਰਹੇਗਾ ਕੁੜੀਆਂ ਦੀ ਹਮੇਸ਼ਾ ਬਾਈ ਨੇ ਇਜ਼ਤ ਕੀਤੀ ਹੈ। ਮੈ ਹਮੇਸ਼ਾ ਉਨ੍ਹਾਂ ਦੀ ਇਜ਼ਤ ਕਰਦੀ ਰਹਾਂਗੀ। ਬਾਈ ਨੇ ਕਿਹਾ ਸੀ ਕਿ ਇਥੇ ਸੱਚਾ ਬਣਨ ਲਈ ਮਰਨਾ ਪੈਂਦਾ ਹੈ ,ਰੱਬ ਵਰਗਾ ਹੀਰਾ ਅਸੀਂ ਗਵਾ ਲਿਆ ਹੈ। ਕਦਰ ਕਰਨਾ ਸਿੱਖੋ। ਕਲਾਕਾਰ ਦਾ ਦਿਲ ਬਹੁਤ ਨਰਮ ਹੁੰਦਾ, ਅਸੀਂ ਕਿਸੇ ਨੂੰ ਮਾਰ ਕੇ ਫਾਰਮ ਨਹੀਂ ਭਾਲਦੇ ।ਅਫਸਾਨਾ ਖਾਨ ਨੇ ਕਿਹਾ ਮੈ ਬਹੁਤ ਖੁਸ਼ ਹਾਂ ਕਿ ਸਿੱਧੂ ਬਾਈ ਦਾ ਮਾਮਲੇ NIA ਕੋਲ ਚਲਾ ਗਿਆ ਹੈ । ਅਫਸਾਨਾ ਨੇ ਕਿਹਾ ਸਾਡੀ 5 ਘੰਟੇ ਪੁੱਛਗਿੱਛ ਹੋਈ, ਜੋ ਵੀ ਸਾਡੇ 'ਚ ਗੱਲਬਾਤ ਹੋਈ,ਉਹ ਮੈਨੂੰ ਤੇ NIA ਨੂੰ ਹੀ ਪਤਾ ਹੈ,ਉਨ੍ਹਾਂ ਨੇ ਮੈਨੂੰ ਕੋਈ ਧਮਕਾਇਆ ਨਹੀਂ, ਨਾ ਹੀ ਮੈਨੂੰ ਕੋਈ ਠੇਸ ਪਹੁੰਚਾਈ ਹੈ । ਸਿੱਧੂ ਬਾਈ ਮੈਨੂੰ ਧੀ ਵਾਲਾ, ਭੈਣ ਵਾਲਾ ਪਿਆਰ ਕਰਦਾ ਸੀ, ਮੈ ਵੀ ਭੈਣ ਦਾ ਫਰਜ਼ ਨਿਭਾਇਆ ।ਅਫਸਾਨਾ ਖਾਨ ਨੇ ਕਿਹਾ ਮੇਰੀ ਮੀਡੀਆ ਕੋਲੋਂ ਬੇਨਤੀ ਹੈ ਕਿ ਝੂਠੀਆਂ ਅਫਵਾਹਾਂ ਨਾਲ ਫੈਲਾਉਣ ।
by jaskamal