ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਤਿਹਾਬਾਦ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 12ਵੀਂ ਜਮਾਤ ਦੇ ਵਿਦਿਆਰਥੀ ਨੇ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਸਕੂਲ ਨਾ ਜਾਣ ਤੇ ਪਿਤਾ ਵਲੋਂ ਝਿੜਕਣ 'ਤੇ ਗੁੱਸੇ ਵਿੱਚ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਜਦੋ ਸਵੇਰੇ ਉਸ ਦੀ ਵੱਡੀ ਭੈਣ ਦੇ ਕਮਰੇ ਅੰਦਰ ਉਸ ਨੂੰ ਲਟਕਦਾ ਦੇਖਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ । ਲੋਕਾਂ ਨੇ ਮੌਕੇ 'ਤੇ ਪਹੁੰਚ ਦਰਵਾਜ਼ਾ ਤੋੜ ਦੇਖਿਆ ਤਾਂ ਅੰਦਰ ਪੱਖੇ ਨਾਲ ਉਸ ਦੀ ਲਾਸ਼ ਲਟਕ ਰਹੀ ਸੀ ।
ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਦਾ 17 ਸਾਲਾਂ ਮੁੰਡਾ ਕੌਸ਼ਲ ਨਿੱਜੀ ਸਕੂਲ ਵਿੱਚ 12ਵੀਂਜਮਾਤ ਦਾ ਵਿਦਿਆਰਥੀ ਸੀ। ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਉਹ ਕੁਝ ਦਿਨਾਂ ਤੋਂ ਸਕੂਲ ਨਹੀ ਜਾ ਰਿਹਾ ਸੀ। ਬੀਤੀ ਦਿਨੀਂ ਉਸ ਦੇ ਪਿਤਾ ਸੁਰਜੀਤ ਸਿੰਘ ਨੇ ਉਸ ਨੂੰ ਸਕੂਲ ਜਾਣ ਲਈ ਝਿੜਕ ਦਿੱਤਾ। ਮ੍ਰਿਤਕ ਦੀਆਂ ਦੋਵੇ ਭੈਣਾਂ ਕੁਸੁਮ ਤੇ ਆਰਤੀ ਘਰ ਮੌਜੂਦ ਸਨ, ਜਦਕਿ ਪਿਤਾ ਕੰਮ 'ਤੇ ਚਲੇ ਗਏ ਤੇ ਮਾਂ ਮੁਕੇਸ਼ ਕੁਮਾਰੀ ਪੁਰਾਣੇ ਬਾਜ਼ਾਰ ਵਿਚ ਕੱਪੜੇ ਦੀ ਦੁਕਾਨ 'ਤੇ ਕੰਮ ਕਰਨ ਗਈ ਸੀ। ਜਦੋ ਕੁਸੁਮ ਨੇ ਕਮਰੇ ਅੰਦਰ ਦੇਖਿਆ ਤਾਂ ਕੌਸ਼ਲ ਦੀ ਲਾਸ਼ ਪੱਖੇ ਨਾਲ ਝੁਲ ਰਹੀ ਸੀ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।