by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਏਲੋਨ ਮਸਕ ਵਲੋਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਉਸ 'ਚ ਕਾਫੀ ਬਦਲਾਅ ਕੀਤੇ ਗਏ ਹਨ। ਜਿਸ ਕਾਰਨ ਮਸਕ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ । ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤੀ ਮੂਲ ਦੇ ਸੀਈਓ ਪਰਾਗ ਅਗਰਵਾਲ ਸਮੇਤ 4 ਅਧਿਕਾਰੀਆਂ ਨੂੰ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਮਸਕ ਨੇ ਕੰਪਨੀ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਕੱਢੇ ਗਏ ਕਰਮਚਾਰੀਆਂ ਵਿੱਚ ਕਈ ਗਰਭਵਤੀ ਔਰਤਾਂ ਵੀ ਸ਼ਾਮਲ ਹਨ। ਜਿਨ੍ਹਾਂ 'ਚੋ ਇਕ ਔਰਤ ਨੇ ਮਸਕ ਨੂੰ ਅਦਾਲਤ ਵਿੱਚ ਘਸੀਟਣ ਦੀ ਧਮਕੀ ਦਿੱਤੀ ਹੈ। ਉਸ ਨੇ ਟਵੀਟ ਕਰ ਕਿਹਾ ਅਦਾਲਤ 'ਚ ਮਿਲਾਂਗੇ! ਹਾਲਾਂਕਿ ਟਵਿੱਟਰ ਨੇ ਇਸ ਟਵੀਟ ਨੂੰ ਹਟਾ ਦਿੱਤਾ ਹੈ। ਜਿਸ ਔਰਤ ਨੇ ਟਵੀਟ ਕਰਕੇ ਮਸਕ ਨੂੰ ਧਮਕੀ ਦਿੱਤੀ ਹੈ ,ਉਸ ਦਾ ਨਾਂ ਸ਼ੈਨਨ ਦੱਸਿਆ ਜਾ ਰਿਹਾ ਹੈ, ਜੋ ਕਿ ਟਵਿੱਟਰ ਤੇ ਡਾਟਾ ਸਾਇੰਸ ਮੈਨੇਜਰ ਦੇ ਅਹੁਦੇ 'ਤੇ ਸੀ।ਦੱਸ ਦਈਏ ਕਿ ਕੰਪਨੀ ਨੇ ਦੁਨੀਆਂ ਭਰ ਵਿੱਚ 3700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।