ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮੇਲਾ ਦੇਖਣ ਜਾ ਰਹੇ ਨੌਜਵਾਨ ਤੇ ਉਸ ਦੇ ਦੋਸਤ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੱਸਿਆ ਜਾ ਰਿਹਾ ਦੋਸ਼ੀਆਂ ਨੇ ਪਹਿਲਾਂ ਨੌਜਵਾਨ ਤੇ ਉਸ ਦੇ ਦੋਸਤ ਨਾਲ ਕੁੱਟਮਾਰ ਕੀਤੀ ਤੇ ਹਮਲਾ ਕਰਨ ਤੋਂ ਬਾਅਦ ਦੋਸ਼ੀਆਂ ਨੇ ਐਂਬੂਲੈਸ ਬੁਲਾਈ ਤੇ ਹਾਦਸੇ ਦਾ ਹਵਾਲਾ ਦੇ ਕੇ ਦੋਵੇ ਨੌਜਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ। ਹਸਪਤਾਲ ਜਾ ਕੇ ਮ੍ਰਿਤਕ ਦੇ ਦੋਸਤ ਨੂੰ ਜਦੋ ਹੋਸ਼ ਆਇਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ ।ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ 'ਚ ਕਿਹਾ ਉਸ ਦਾ ਪੁੱਤ ਉਜਵਲ ਆਪਣੇ ਦੋਸਤ ਅਮਿਤ ਨਾਲ ਮੋਟਰਸਾਈਕਲ 'ਤੇ ਮੇਲਾ ਦੇਖਣ ਲਈ ਗਿਆ ਸੀ। ਇਸ ਦੌਰਾਨ ਕੁਝ ਨੇ ਨੌਜਵਾਨਾਂ ਵਲੋਂ ਦੋਵਾਂ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਗਈ ।ਇਸ ਹਮਲੇ ਦੌਰਾਨ ਅਮਿਤ ਗੰਭੀਰ ਜਖ਼ਮੀ ਹੋ ਗਿਆ, ਜਦਕਿ ਉਜਵਲ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal