ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਕ ਦੁੱਖਦਾਈ ਖਬਰ ਆਈ ਹੈ ਜਿੱਥੇ ਪਤੀ ਪਤਨੀ ਦੇ ਝਗੜੇ ਤੋਂ ਬਾਅਦ ਪਤਨੀ ਰੁਸ ਨੇ ਆਪਣੀ ਧੀ ਨੂੰ ਲੈ ਕੇ ਪੇਕੇ ਚੱਲ ਗਈ। ਜਿਸ ਤੋਂ ਬਾਅਦ ਨੌਜਵਾਨ ਨੇ ਘਰ ਦੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦਾ ਨਾਮ ਸੰਜੂ ਸ਼ਰਮਾ ਹੈ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਹਾਲ ਹੀ ਵਿੱਚ ਲੁਧਿਆਣਾ ਆਜ਼ਾਦ ਨਗਰ ਵਿੱਚ ਰਹਿੰਦਾ ਸੀ। ਜਦੋ ਗੁਆਂਢੀ ਘਰ ਗੱਲ ਕਰਨ ਆਏ ਤਾਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਮੌਕੇ ਤੇ ਗੁਆਂਢੀਆ ਵਲੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ, ਪੁਲਿਸ ਵਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਹੈ।
ਪੁਲਿਸ ਨੇ ਲਾਸ਼ ਨੂੰ ਉਤਾਰ ਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੰਜੂ ਪ੍ਰਾਈਵੇਟ ਨੌਕਰੀ ਕਰਦਾ ਸੀ,ਉਸ ਦਾ ਕੁਝ ਦਿਨ ਪਹਿਲਾ ਪਤਨੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਪਤਨੀ ਆਪਣੀ 1 ਸਾਲ ਦੀ ਧੀ ਲੈ ਕੇ ਆਪਣੇ ਮਾਪਿਆਂ ਕੋਲ ਚਲੇ ਗਈ, ਸੰਜੂ ਘਰ ਵਿੱਚ ਇੱਕਲਾ ਰਹਿੰਦਾ ਸੀ। ਲੜਾਈ ਤੋਂ ਬਾਅਦ ਹੀ ਸੰਜੂ ਪਰੇਸ਼ਾਨ ਰਹਿਣ ਲੱਗ ਪਿਆ ਸੀ ਜਦੋ ਗੁਆਂਢੀ ਸੰਜੂ ਨਾਲ ਗੱਲ ਕਰਨ ਲਈ ਘੇ ਅੰਦਰ ਗਏ ਤਾਂ ਉਨ੍ਹਾਂ ਨੇ ਕਮਰੇ ਵਿੱਚ ਉਸ ਦੀ ਲਾਸ਼ ਲਟਕਦੀ ਦੇਖ ਕੇ ਰੋਲ ਪਾ ਦਿੱਤਾ। ਗੁਆਂਢੀਆ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।