ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਮੀਆਂ ਕਲਾਂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਪਤੀ ਨਾਲ ਲੜਾਈ ਤੋਂ ਬਾਅਦ ਦੇਰ ਰਾਤ 3 ਬੱਚਿਆਂ ਦੀ ਮਾਂ ਨੇ ਦੂਜੇ ਕਮਰੇ 'ਚ ਜਾ ਕੇ ਫਾਹਾ ਲੈ ਕੇ ਜ਼ਿੰਦਗ਼ੀ ਖ਼ਤਮ ਕਰ ਲਈ। ਮ੍ਰਿਤਕਾ ਦੀ ਪਛਾਣ ਖੁਸ਼ਬੂ ਵਾਸੀ ਲੇਬਰ ਕੁਆਰਟਰ, ਚੰਡੀਗੜ੍ਹ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਮ੍ਰਿਤਕਾ ਦੇ 2 ਕੁੜੀਆਂ ਤੇ 1 ਮੁੰਡਾ ਹੈ। ਮ੍ਰਿਤਕਾ ਦੇ ਪਤੀ ਮੁਕੇਸ਼ ਨੇ ਦੱਸਿਆ ਕਿ ਉਹ ਫੈਕਟਰੀ 'ਚ ਕੰਮ ਕਰਦਾ ਹੈ।
ਉਸ ਦੀ ਪਤਨੀ ਤੇ ਬੱਚੇ ਪਹਿਲਾਂ ਉਸ ਨਾਲ ਬਿਆਹ ਦੇ ਪਿੰਡ 'ਚ ਰਹਿੰਦੇ ਸਨ। 2 ਮਹੀਨੇ ਪਹਿਲਾਂ ਹੀ ਉਹ ਆਪਣੀ ਪਤਨੀ ਤੇ ਬੱਚਿਆਂ ਸਮੇਤ ਚੰਡੀਗੜ੍ਹ ਆਇਆ ਸੀ ਤੇ ਕਿਰਾਏ ਦੇ ਮਾਕਨ 'ਚ ਰਹਿੰਦੇ ਸਨ। ਕੁਝ ਦਿਨ ਪਹਿਲਾਂ ਹੀ ਖੁਸ਼ਬੂ ਦੇ ਪੇਕੇ ਪਰਿਵਾਰ 'ਚੋ ਕਿਸੇ ਦੀ ਮੌਤ ਹੋ ਗਈ ਸੀ, ਉੱਥੇ ਜਾਣ ਲਈ ਖੁਸ਼ਬੂ ਮੁਕੇਸ਼ ਨੂੰ ਵਾਰ- ਵਾਰ ਬੋਲ ਰਹੀ ਸੀ ਪਰ ਕੰਮ ਕਾਰਨ ਉਸ ਨੇ ਜਾਣ ਤੋਂ ਇਨਕਾਰ ਕਰ ਦਿੱਤਾ ।
ਜਿਸ ਕਾਰਨ ਦੋਵਾਂ ਵਿਚਾਲੇ ਲੜਾਈ ਹੋ ਗਈ । ਦੇਰ ਰਾਤ ਜਦੋ ਮੁਕੇਸ਼ ਕੰਮ ਤੋਂ ਵਾਪਸ ਆਇਆ ਤਾਂ ਖੁਸ਼ਬੂ ਤੇ ਮੁਕੇਸ਼ ਦੀ ਫਿਰ ਲੜਾਈ ਹੋ ਹੋਈ। ਜਿਸ ਤੋਂ ਬਾਅਦ ਉਹ ਖਾਣਾ ਖਾ ਕੇ ਬੱਚਿਆਂ ਨਾਲ ਸੌਂ ਗਏ ਪਰ ਦੇਰ ਰਾਤ ਮੁਕੇਸ਼ ਨੇ ਦੇਖਿਆ ਕਿ ਉਸ ਦੀ ਪਤਨੀ ਕਮਰੇ 'ਚ ਨਹੀ ਸੀ, ਜਦੋ ਉਸ ਨੇ ਉੱਠ ਕੇ ਦੂਜੇ ਕਮਰੇ 'ਚ ਜਾ ਕੇ ਦੇਖਿਆ ਤਾਂ ਖੁਸ਼ਬੂ ਨੇ ਫਾਹਾ ਲਿਆ ਹੋਇਆ ਸੀ। ਸੂਚਨਾ ਮਿਲਦੇ ਹੋ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।