ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਸੂਹਾ ਦੇ ਪਿੰਡ ਬਧਾਇਆਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਜਿੱਥੇ ਪਤੀ ਨਾਲ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਪਤਨੀ ਨੇ ਆਪਣੇ 8 ਸਾਲਾ ਪੁੱਤ ਅਭੀ ਨੂੰ ਨਹਿਰ 'ਚ ਸੁੱਟ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਈ। ਦੋਸ਼ੀ ਮਾਂ ਦਾ ਪਿੱਛਾ ਕਰ ਰਹੇ ਅਭੀ ਦੇ ਚਾਚਾ ਰਾਜਕੁਮਾਰ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਹਿਰ 'ਚ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਦੇਰ ਰਾਤ ਤੱਕ ਤਲਾਸ਼ੀ ਕਰਨ ਤੋਂ ਬਾਅਦ ਜਦੋ ਬੱਚਾ ਨਹੀਂ ਮਿਲੀਆਂ ਤਾਂ ਪੁਲਿਸ ਨੇ ਦੋਸ਼ੀ ਮਾਂ ਰੀਨਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ਼ ਕਰ ਲਿਆ। ਫਿਲਹਾਲ ਪੁਲਿਸ ਨੇ ਛਾਪੇਮਾਰੀ ਕਰਕੇ ਮਾਂ ਰੀਨਾ ਨੂੰ ਕਾਬੂ ਕਰ ਲਿਆ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੱਚੇ ਦੇ ਚਾਚਾ ਨੇ ਦੱਸਿਆ ਕਿ ਉਸ ਦਾ ਭਰਾ ਰਵੀ 7 ਮਹੀਨੇ ਪਹਿਲਾਂ ਮਾਲਦੀਪ ਗਿਆ ਸੀ। ਭਾਬੀ ਰੀਨਾ ਦੀ ਪਰਿਵਾਰ ਦੇ ਕਿਸੇ ਵੀ ਮੈਬਰ ਨਾਲ ਬਣਦੀ ਨਹੀ ਸੀ ਤਾਂ ਉਹ ਅਲੱਗ ਰਹਿਣ ਲੱਗੀ । ਕੁਝ ਦਿਨ ਪਹਿਲਾਂ ਹੀ ਭਰਾ ਨੇ ਮਾਲਦੀਪ ਤੋਂ ਪੈਸੇ ਭੇਜੇ ਸੀ। ਪੁੱਛਣ 'ਤੇ ਰੀਨਾ ਪੈਸੇ ਦਾ ਹਿਸਾਬ ਨਹੀਂ ਦਿੰਦੀ ਸੀ। ਜਿਸ ਤੋਂ ਬਾਅਦ ਭਰਾ ਰਵੀ ਦੀ ਭਾਬੀ ਨਾਲ ਪੈਸਿਆਂ ਨੂੰ ਲੈ ਕੇ ਲੜਾਈ ਹੋ ਗਈ ਤੇ ਭਾਬੀ ਨੇ ਰਵੀ ਨੂੰ ਧਮਕੀ ਦਿੱਤੀ ਕਿ ਉਹ ਪੁੱਤ ਅਭੀ ਨੂੰ ਨਹਿਰ 'ਚ ਸੁੱਟ ਦੇਵੇਗੀ। ਫਿਲਹਾਲ ਪੁਲਿਸ ਵਲੋਂ ਦੋਸ਼ੀ ਰੀਨਾ ਕੋਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ।