ਨਿਊਜ਼ ਡੈਸਕ : ਭਾਰਤ ਨੇ ਮੰਗਲਵਾਰ ਨੂੰ ਕੋਵਿਡ-19 ਮਹਾਮਾਰੀ ਕਾਰਨ ਵਪਾਰ ਪ੍ਰਵਾਹ 'ਚ ਵਿਘਨ ਦੇ ਬਾਅਦ 15 ਸਾਲਾਂ 'ਚ ਪਹਿਲੀ ਵਾਰ ਅਰਬ ਦੇਸ਼ਾਂ ਨੂੰ ਭੋਜਨ ਬਰਾਮਦ ਕਰਨ 'ਚ ਸਭ ਤੋਂ ਵੱਡੇ ਭੋਜਨ ਸਪਲਾਇਰ ਬ੍ਰਾਜ਼ੀਲ ਨੂੰ ਪਛਾੜ ਦਿੱਤਾ। ਇਹ ਅੰਕੜੇ ਅਰਬ-ਬ੍ਰਾਜ਼ੀਲ ਚੈਂਬਰ ਆਫ ਕਾਮਰਸ ਦੁਆਰਾ ਨਿਊਜ਼ ਏਜੰਸੀ ਰਾਇਟਰਜ਼ ਨੂੰ ਪ੍ਰਦਾਨ ਕੀਤੇ ਗਏ ਸਨ।
ਬ੍ਰਾਜ਼ੀਲ ਦੁਨੀਆ ਦੇ ਅਰਬ ਦੇਸ਼ਾਂ ਲਈ ਸਭ ਤੋਂ ਮਹੱਤਵਪੂਰਨ ਵਪਾਰਕ ਭਾਈਵਾਲਾਂ 'ਚੋਂ ਇਕ ਸੀ ਪਰ ਇਸਦੇ ਬਾਜ਼ਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪ੍ਰਭਾਵ ਪਿਆ ਜਦੋਂ ਇਸਨੇ ਬ੍ਰਾਜ਼ੀਲ ਦੀ ਮਾਰਕੀਟ ਨੂੰ ਢਹਿ-ਢੇਰੀ ਕਰ ਦਿੱਤਾ। ਅੰਕੜਿਆਂ ਅਨੁਸਾਰ, ਪਿਛਲੇ ਸਾਲ 22 ਅਰਬ ਦੇਸ਼ਾਂ ਨੂੰ ਨਿਰਯਾਤ ਕੀਤੇ ਕੁੱਲ ਖੇਤੀ ਕਾਰੋਬਾਰੀ ਉਤਪਾਦਾਂ ਦਾ 8.15% ਬ੍ਰਾਜ਼ੀਲ ਤੋਂ ਸੀ, ਜਦਕਿ 8.25% ਭਾਰਤ ਤੋਂ ਬਰਾਮਦ ਕੀਤਾ ਗਿਆ ਸੀ ਜੋ ਪਿਛਲੇ 15 ਸਾਲਾਂ 'ਚ ਵਪਾਰ 'ਚ ਪਹਿਲੀ ਵਾਰ ਅੱਗੇ ਵਧਿਆ ਹੈ।
ਬ੍ਰਾਜ਼ੀਲ ਨਾ ਸਿਰਫ਼ ਭਾਰਤ ਤੋਂ ਪਿੱਛੇ ਪੈ ਗਿਆ, ਸਗੋਂ ਇਸ ਨੂੰ ਰਵਾਇਤੀ ਸ਼ਿਪਿੰਗ ਰੂਟਾਂ ਦੇ ਵਿਘਨ ਦੇ ਵਿਚਕਾਰ ਤੁਰਕੀ, ਸੰਯੁਕਤ ਰਾਜ, ਫਰਾਂਸ ਤੇ ਅਰਜਨਟੀਨਾ ਵਰਗੇ ਹੋਰ ਅੰਤਰਰਾਸ਼ਟਰੀ ਨਿਰਯਾਤਕਾਂ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪਿਆ।