ਨਿਊਜ਼ ਡੈਸਕ (ਰਿੰਪੀ ਸ਼ਰਮਾ): ਅਜਨਾਲਾ ਤੋਂ ਇਕ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਪਤੀ - ਪਤਨੀ ਨੇ ਘਰੇਲੂ ਲੜਾਈ ਦੇ ਚਲਦੇ ਜ਼ਹਿਰ ਖਾ ਲਿਆ ਹੈ। ਦੱਸ ਦਈਏ ਕਿ ਜ਼ਹਿਰ ਖਾਣ ਤੋਂ ਪਹਿਲਾ ਚਰਨਜੀਤ ਸਿੰਘ ਨੇ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ। ਜਿਸ ਵਿੱਚ ਉਸ ਨੇ ਲਿਖਿਆ ਕਿ: ਉਸ ਦਾ ਵਿਆਹ ਪਰਮਜੀਤ ਕੌਰ ਨਾਲ ਹੋਇਆ ਸੀ। ਵਿਆਹ ਵਾਲੀ ਰਾਤ ਹੀ ਮੇਰੀ ਪਤਨੀ ਨੇ ਕਿਹਾ ਸੀ ਕਿ 'ਮੈਨੂੰ ਤੂੰ ਪਸੰਦ ਨਹੀਂ ਹੈ' 'ਮੈ ਤੇਰੇ ਨਾਲ ਨਹੀਂ ਰਹਿ ਸਕਦੀ ਹੈ'। ਉਸ ਨੇ ਲਿਖਿਆ ਕਿ ਇਸ ਦਾ ਮੇਰੇ ਸੁਹਰੇ ਨੂੰ ਵੀ ਪਤਾ ਸੀ, ਜਿਸ ਤੋਂ ਬਾਅਦ ਮੇਰੀ ਸੁਹਰੇ ਨੇ ਉਸ ਨੂੰ ਸਮਝਾ ਦਿੱਤਾ ਸੀ ਤੇ ਉਨ੍ਹਾਂ ਨੇ ਕਿਹਾ ਕਿ ਮੇਰੀ ਧੀ ਫਿਰ ਕਦੇ ਨਹੀਂ ਇਦਾਂ ਬੋਲੇਗੀ। ਫਿਰ 2 ਮਹੀਨੇ ਤੱਕ ਠੀਕ ਰਹਿਣ ਤੋਂ ਬਾਅਦ ਉਸ ਦੀ ਪਤਨੀ ਨੇ ਫਿਰ ਲੜਾਈ ਸ਼ੁਰੂ ਕਰ ਦਿੱਤੀ ਸੀ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤ ਚਰਨਜੀਤ ਸਿੰਘ ਦਾ ਵਿਆਹ ਪਰਮਜੀਤ ਨਾਲ ਹੋਇਆ ਸੀ, ਵਿਆਹ ਤੋਂ ਬਾਅਦ ਹਰ ਰੋਜ਼ ਉਨ੍ਹਾਂ ਵਿੱਚ ਲੜਾਈ ਹੁੰਦੀ ਰਹਿੰਦੀ ਸੀ। ਉਨ੍ਹਾਂ ਨੇ ਕਿਹਾ ਕਿ ਮੇਰੇ ਪੁੱਤ ਨੇ ਆਪਣੀ ਪਤਨੀ ਤੇ ਸਹੁਰੇ ਤੋਂ ਪਰੇਸ਼ਾਨ ਹੋ ਜੇ ਜ਼ਹਿਰ ਖਾਦਾਂ ਹੈ । ਜਿਸ ਤੋਂ ਬਾਅਦ ਨੂੰਹ ਨੇ ਵੀ ਜ਼ਹਿਰੀਲੀ ਚੀਜ਼ ਨਿਗਲ ਲਈ। ਦੋਵਾਂ ਨੂੰ ਮੌਕੇ ਤੇ ਨਿੱਜੀ ਹਸਪਤਾਲ ਵਿੱਚ ਦਾਖ਼ਿਲ ਕਰਵਾਈ ਗਿਆ। ਪਰਮਜੀਤ ਨੇ ਆਪਣੇ ਸੁਹਰੇ ਪਰਿਵਾਰ 'ਤੇ ਵੀ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਕੀਤੀ ਜਾ ਰਹੀ ਹੈ।