by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰ ਸੋਨੂੰ ਸੂਦ ਇੱਕ ਵਾਰ ਫਿਰ ਵਿਅਕਤੀ ਲਈ ਮਸੀਹਾ ਬਣੇ ਹਨ। ਸੋਨੂੰ ਨੇ ਜਿਸ ਤਰਾਂ ਕੋਰੋਨਾ ਦੇ ਸਮੇ 'ਚ ਲੋਕਾਂ ਦੀ ਮਦਦ ਕੀਤੀ। ਉਸ ਨੂੰ ਕੋਈ ਨਹੀਂ ਭੁੱਲ ਸਕਦਾ ਹੈ । ਦੱਸਿਆ ਜਾ ਰਿਹਾ ਕਿ ਸੋਨੂ ਸੂਦ ਦੁਬਈ ਇਮੀਗ੍ਰੇਸ਼ਨ ਕਾਊਟਰ 'ਤੇ ਇੰਤਜਾਰ ਕਰ ਰਹੇ ਸੀ । ਜਦੋ ਉੱਥੇ ਇੱਕ ਵਿਅਕਤੀ ਅਚਾਨਕ ਬੇਹੋਸ਼ ਹੋ ਗਿਆ। ਉਸ ਵਿਅਕਤੀ ਨੂੰ ਦੇਖ ਕੇ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਇਸ ਦੌਰਾਨ ਹੀ ਸੋਨੂੰ ਨੇ ਉਸ ਵਿਅਕਤੀ ਦਾ ਸਿਰ ਫੜ ਲਿਆ ਤੇ ਉਸ ਨੂੰ ਸਹਾਰਾ ਦਿੰਦਾ ਹੋਏ ਕਾਰਡੀਉਪਲਮੋਨਰੀ ਰਿਸਸੀਟੇਸ਼ਨ ਦਿੱਤਾ। ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਹੋਸ਼ ਆ ਗਿਆ। ਸੋਨੂੰ ਸੂਦ ਨੇ ਵਿਅਕਤੀ ਦੀ ਜਾਨ ਬਚਾਈ ਤਾਂ ਏਅਰਪੋਰਟ ਦੇ ਸਟਾਫ ਤੇ ਲੋਕਾਂ ਵਲੋਂ ਸੋਨੂੰ ਸੂਦ ਦੀ ਸ਼ਲਾਘਾ ਗਈ ।