by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਦਾਕਾਰ ਦੀਪ ਸਿੱਧੂ ਨੇ ਅੱਜ ਦੇ ਦਿਨ ਦੁਨੀਆਂ ਨੂੰ ਅਲਵਿਦਾ ਕਿਹਾ ਸੀ। ਦੱਸ ਦਈਏ ਕਿ 15 ਫਰਵਰੀ ਨੂੰ ਹੀ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ।ਇਸ ਲਈ ਦੀਪ ਸਿੱਧੂ ਦੀ ਅੱਜ ਪਹਿਲੀ ਬਰਸੀ ਮਨਾਈ ਜਾਵੇਗੀ। ਦੀਪ ਸਿੱਧੂ ਨੂੰ ਯਾਦ ਕਰਕੇ ਰੀਨਾ ਰਾਏ ਨੇ ਫੋਟੋ ਸਾਂਝੀ ਕਰਦੇ ਲਿਖਿਆ ਇੱਕ ਸਾਲ…. I love U…..
ਜ਼ਿਕਰਯੋਗ ਹੈ ਕਿ ਰੀਨਾ ਰਾਏ ਦੀਪ ਸਿੱਧੂ ਨਾਲ ਉਸ ਸਮੇ ਮੌਜੂਦ ਸੀ ,ਜਦੋ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਸੀ। ਇਸ ਹਾਦਸੇ ਦੌਰਾਨ ਦੀਪ ਦੀ ਮੌਕੇ 'ਤੇ ਹੀ ਮੌਤ ਹੋ ਗਈ ,ਜਦਕਿ ਰੀਨਾ ਜਖ਼ਮੀ ਹੋ ਗਈ ਸੀ । ਹਾਦਸੇ ਤੋਂ ਬਾਅਦ ਕਈ ਲੋਕਾਂ ਵਲੋਂ ਰੀਨਾ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਕਿ ਇਸ ਹਾਦਸੇ 'ਚ ਉਹ ਕਿਵੇਂ ਬੱਚ ਗਈ ।ਦੱਸ ਦਈਏ ਕਿ ਦੀਪ ਸਿੱਧੂ ਕਿਸਾਨੀ ਅੰਦੋਲਨ ਦੌਰਾਨ ਚਰਚਾ 'ਚ ਆਏ ਸੀ ।