by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੂੰ ਡੂੰਘਾ ਸਦਮਾ ਪੁੱਜਾ ਹੈ। ਉਨ੍ਹਾਂ ਦੇ ਪਿਤਾ ਸਰਦਾਰ ਹਰਬੰਸ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਬੀਨੂੰ ਢਿੱਲੋਂ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਲਿਖਿਆ ਹੈ, ‘‘ਸਾਡੇ ਸਤਿਕਾਰਯੋਗ ਪਿਤਾ ਜੀ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ।
ਦੱਸ ਦੇਈਏ ਕਿ ਇਹ ਪੋਸਟ ਬੀਨੂੰ ਢਿੱਲੋਂ ਨੇ ਕੱਲ ਯਾਨੀ 24 ਮਈ ਨੂੰ ਸਾਂਝੀ ਕੀਤੀ ਹੈ। ਅੱਜ ਯਾਨੀ 25 ਮਈ ਨੂੰ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਹੋਵੇਗਾ। ਇਸ ਤਸਵੀਰ ਦੀ ਕੈਪਸ਼ਨ ’ਚ ਬੀਨੂੰ ਢਿੱਲੋਂ ਨੇ ਲਿਖਿਆ, ‘‘ਬਹੁਤ ਸਾਰਾ ਪਿਆਰ ਪਿਤਾ ਜੀ। ਤੁਹਾਡੀ ਹਮੇਸ਼ਾ ਯਾਦ ਆਵੇਗੀ।