ਬਲਾਤਕਾਰ ਪੀੜਤਾ ਦੀ ਮਾਂ ਦੇ ਖ਼ਿਲਾਫ਼ ਹੀ ਹੋ ਗਈ ਕਾਰਵਾਈ

by nripost

ਲੁਧਿਆਣਾ (ਰਾਘਵ): ਸਾਲ 2015 ਵਿਚ ਦਰਜ ਹੋਏ ਰੇਪ ਕੇਸ ਵਿਚ ਪੀੜਤਾ ਦੀ ਉਮਰ ਸਬੰਧੀ ਗਲਤ ਕਾਗਜ਼ ਪੇਸ਼ ਕਰਨ ਦੇ ਦੋਸ਼ ਹੇਠ ਅਦਾਲਤ ਦੇ ਹੁਕਮਾਂ 'ਤੇ ਪੀੜਤਾ ਦੀ ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਡਵੀਜ਼ਨ ਨੰਬਰ 7 ਵਿਚ ਰੇਪ ਤੇ ਪੋਸਕੋ ਐਕਟ ਤਹਿਤ ਇਕ ਕੇਸ ਦਰਜ ਕੀਤਾ ਗਿਆ ਸੀ। ਉਸ ਕੇਸ ਦੀ ਸੁਣਵਾਈ ਵਿਚ ਪਤਾ ਲੱਗਿਆ ਕਿ ਪੀੜਤਾ ਦੀ ਮਾਂ ਨੇ ਆਪਣੀ ਧੀ ਉਮਰ ਸਬੰਧੀ ਜਿਹੜੇ ਕਾਗਜ਼ ਅਦਾਲਤ ਵਿਚ ਪੇਸ਼ ਕੀਤੇ ਸਨ, ਉਹ ਫਰਜ਼ੀ ਸਨ। ਇਸ ਬਾਰੇ ਮੁਲਜ਼ਮ ਮਹਿਲਾ 'ਤੇ ਧੋਖਾਧੜੀ ਅਤੇ ਜਾਅਲੀ ਕਾਗਜ਼ ਬਣਾਉਣ ਦਾ ਕੇਸ ਦਰਜ ਕੀਤਾ ਗਿਆ ਹੈ।