by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ 'ਚ ਇਕ ਮਾਂ ਦੇ ਆਪਣੇ 9 ਮਹੀਨਿਆਂ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਮਾਂ ਦੀ ਬੇਰਹਿਮੀ ਲਈ ਉਸ ਖ਼ਿਲਾਫ਼ ਪੁਲਿਸ ਕਾਰਵਾਈ ਦੀ ਮੰਗ ਕੀਤੀ। ਦਿਲ ਦਹਿਲਾ ਦੇਣ ਵਾਲੇ ਇਸ ਵੀਡੀਓ 'ਚ ਮਾਂ ਨੂੰ ਆਪਣੇ 9 ਮਹੀਨੇ ਦੇ ਬੱਚੇ ਦੀ ਕੁੱਟਮਾਰ ਕਰਦੇ, ਉਸ ਨੂੰ ਥੱਪੜ ਮਾਰਦੇ ਅਤੇ ਬਿਸਤਰ 'ਤੇ ਸੁੱਟਦੇ ਹੋਏ ਦੇਖਿਆ ਗਿਆ।
ਇਹ ਵੀਡੀਓ ਔਰਤ ਦੇ ਕਿਸੇ ਰਿਸ਼ਤੇਦਾਰ ਨੇ ਬਣਾਇਆ ਸੀ। ਔਰਤ ਦੇ ਪਤੀ ਨੇ ਵੀਡੀਓ ਦੇਖਣ ਤੋਂ ਬਾਅਦ ਸਾਂਬਾ ਜ਼ਿਲ੍ਹੇ ਦੇ ਬ੍ਰੀ ਕਾਮਿਲਾ ਖੇਤਰ ਦੇ ਸਰਪੰਚ ਮੁਖਤਿਆਰ ਸਿੰਘ ਨਾਲ ਮਿਲ ਕੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਅਤੇ ਇਸ ਤੋਂ ਬਾਅਦ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।