ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ ,ਜਿੱਥੇ ਨਵੇਂ ਸਾਲ ਵਾਲੇ ਦਿਨ ਗੋਲੀਬਾਰੀ ਵਿੱਚ 51 ਸਾਲਾਂ ਸਿੱਖ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਉਸ ਦੀ 21 ਸਾਲਾਂ ਧੀ ਗੰਭੀਰ ਜਖ਼ਮੀ ਹੋ ਗਈ ਸੀ। ਇਸ ਮਾਮਲੇ ਵਿੱਚ ਦੂਜੇ ਦੋਸ਼ੀ 'ਤੇ ਫਰਸਟ ਡਿਗਰੀ ਕਤਲ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡਾਕਵਾਨ ਰੋਸ਼ੇਨ ਹਾਵਰਡ ਲੀ ਨੂੰ ਪਿਛਲੇ ਦਿਨੀ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਤੇ ਜਾਨਲੇਵਾ ਹਮਲਾ, ਕਤਲ ਆਦਿ ਦੇ ਦੋਸ਼ ਲਗਾਏ ਗਏ ਹਨ।
ਜਾਣਕਾਰੀ ਅਨੁਸਾਰ ਗੋਲੀਬਾਰੀ ਮਾਮਲੇ 'ਚ ਗ੍ਰਿਫ਼ਤਾਰ ਦੂਜਾ ਵਿਅਕਤੀ 31 ਸਾਲਾਂ ਟੇਵਾਹਨ ਓਰ ਜੋ ਕੈਨਡਾ ਵਿਆਪੀ ਵਾਰੰਟ 'ਤੇ ਲੋੜੀਂਦਾ ਹੈ। ਓਰ 'ਤੇ ਕਤਲ, ਹਮਲਾ ਕਰਨ ਸਮੇਤ ਹੋਰ ਵੀ ਕਈ ਦੋਸ਼ ਲਗਾਏ ਗਏ ਸੀ। ਜਨਵਰੀ ਨੂੰ ਪੁਲਿਸ ਅਧਿਕਾਰੀਆਂ ਨੇ ਇੱਕ ਰਿਹਾਇਸ਼ ਵਿੱਚ ਪਹੁੰਚ ਕੇ ਦੇਖਿਆ ਤਾਂ ਇੱਕ ਵਿਅਕਤੀ ਤੇ ਉਸ ਦੀ ਧੀ ਗੰਭੀਰ ਜਖ਼ਮੀ ਪਾਏ ਗਏ ।ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਉੱਥੇ ਜਖ਼ਮੀ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਇਲਾਜ਼ ਚੱਲ ਰਿਹਾ ।ਪੋਸਟਮਾਰਟਮ ਵਿੱਚ ਸਾਹਮਣੇ ਆਇਆ ਕਿ ਮੌਤ ਦਾ ਤਰੀਕਾ ਕਤਲ ਸੀ। ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਉਹ ਚਾਰੇ ਸੁੱਤੇ ਹੋਏ ਸਨ, ਜਦੋ ਸਾਹਮਣੇ ਦਾ ਦਰਵਾਜ਼ਾ ਤੋੜਿਆ ਗਿਆ ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ ।