ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਨਮ ਅਸ਼ਟਮੀ ਜਿਥੇ ਪੂਰੇ ਦੇਸ਼ ਵਿੱਚ ਮਨਾਈ ਜਾਂਦੀ ਹੈ। ਓਥੇ ਹੀ ਮਥੁਰਾ ਤੋਂ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਜਿਥੇ ਪ੍ਰਸ਼ਿਧ ਬਾਂਕੇ ਬਿਹਾਰੀ ਮੰਦਰ ਵਿੱਚ ਦਰਸ਼ਨ ਲਈ ਆਏ ਲੋਕਾਂ ਦੀ ਭੀੜ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਵ੍ਰਿੰਦਾਵਨ ਵਿਚ ਭੀੜ ਵੱਧ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ। ਭੀੜ ਵੱਧ ਹੋਣ ਕਾਰਨ 50 ਤੋਂ ਵੱਧ ਲੋਕ ਬੇਹੋਸ਼ ਹੋ ਗਈ ਗਏ ਹਨ। SSP ਨੇ ਦੱਸਿਆ ਕਿ ਭੀੜ ਵਧਣ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕਾਂ ਦੀ ਪਛਾਣ ਨੋਇਡਾ ਦੀ ਰਹਿਣ ਵਾਲੀ ਨਿਰਮਲ ਤੇ ਜਬਲਪੁਰ ਦੇ ਰਾਜਕੁਮਾਰ ਦੇ ਰੂਪ ਵਿੱਚ ਹੋਈ ਹੈ।
ਮੰਦਰ ਦੇ ਸੇਵਾਦਾਰ ਨੇ ਕਿਹਾ ਕਿ ਅਧਿਕਾਰੀਆਂ ਨੇ ਆਪਣਾ ਰੁਤਬਾ ਦਿਖਾ ਕੇ ਆਪਣੇ ਪਰਿਵਾਰਿਕ ਮਬਰਾ ਨੂੰ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਫਸਰਾਂ ਦੇ ਰਿਸ਼ਤੇਦਾਰ ਛੱਤ ਤੇ ਬਣੀ ਬਲਕੋਨੀ ਚੋ ਦਰਸ਼ਨ ਕਰ ਰਹੇ ਸੀ। ਅਧਿਕਾਰੀਆਂ ਨੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਉਪਰਲੀ ਮੰਜਿਲ ਦੇ ਗੇਟ ਬੰਦ ਕਰ ਦਿੱਤੇ ਸੀ। ਇਸ ਕਾਰਨ ਲੋਕਾਂ ਨੂੰ ਬਚਾਉਣ ਮੁਸ਼ਕਿਲ ਹੋ ਗਿਆ।
ਇਸ ਦੌਰਾਨ ਹੀ ਕਈ ਲੋਕ ਬੇਹੋਸ਼ ਵੀ ਹੋ ਗਏ। ਇਸ ਤੋਂ ਬਾਅਦ ਵੀ ਅਧਿਕਾਰੀ ਆਪਣੇ ਪਰਿਵਾਰ ਨੂੰ ਬਾਹਰ ਸੁਰੱਖਿਅਤ ਕੱਡਣ ਲਈ ਲਗੇ ਹੋਏ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਵੱਧ ਭੀੜ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਕੁਝ ਲੋਕ ਦਮ ਘੁਟਣ ਨਾਲ ਬੇਹੋਸ਼ ਹੋ ਗਏ ਸੀ, ਕਿਉਕਿ ਮੰਦਰ ਵਿੱਚ ਸ਼ਰਧਾਲੁਆ ਦੀ ਗਿਣਤੀ ਵੱਧ ਹੋ ਗਈ ਸੀ।