ਸਪੋਰਟਸ ਡੈਸਕ: ਭਾਰਤ ਲਈ ਚਾਰ ਟੈਸਟ ਤੇ ਪੰਜ ਵਨ ਡੇ ਖੇਡ ਚੁੱਕੇ ਤੇਜ਼ ਗੇਂਦਬਾਜ਼ ਅਭਿਮਨਿਊ ਮਿਥੁਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਪਹਿਲੇ ਸੈਮੀਫਾਈਨਲ ਵਿਚ ਸ਼ੁੱਕਰਵਾਰ ਨੂੰ ਹਰਿਆਣਾ ਖ਼ਿਲਾਫ਼ ਇਕ ਹੀ ਓਵਰ ਵਿਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਇਸ ਵਿਚ ਹੈਟਿ੍ਕ ਸਮੇਤ ਚਾਰ ਗੇਂਦਾਂ ਵਿਚ ਲਗਾਤਾਰ ਚਾਰ ਵਿਕਟਾਂ ਸ਼ਾਮਲ ਰਹੀਆਂ। ਉਨ੍ਹਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕਰਨਾਟਕ ਨੇ ਇਹ ਮੈਚ ਅੱਠ ਵਿਕਟਾਂ ਨਾਲ ਆਪਣੇ ਨਾਂ ਕੀਤਾ। ਇਹ ਇਸ ਸਾਲ ਦੂਜਾ ਮੌਕਾ ਹੈ ਜਦ ਮਿਥੁਨ ਨੇ ਹੈਟਿ੍ਕ ਲਈ। ਇਸ ਤੋਂ ਪਹਿਲਾਂ ਅਕਤੂਬਰ ਵਿਚ ਵਿਜੇ ਹਜ਼ਾਰੇ ਟਰਾਫੀ ਵਿਚ ਵੀ ਉਨ੍ਹਾਂ ਨੇ ਹੈਟਿ੍ਕ ਲਈ ਸੀ। ਉਨ੍ਹਾਂ ਨੇ ਆਪਣੀ ਪਾਰੀ ਦੇ ਆਖ਼ਰੀ ਓਵਰ ਦੀ ਪਹਿਲੀ ਗੇਂਦ 'ਤੇ ਹਿਮਾਂਸ਼ੂ ਰਾਣਾ, ਦੂਜੀ ਗੇਂਦ 'ਤੇ ਰਾਹੁਲ ਤੇਵਤੀਆ, ਤੀਜੀ ਗੇਂਦ 'ਤੇ ਸੁਮਿਤ ਕੁਮਾਰ ਤੇ ਚੌਥੀ ਗੇਂਦ 'ਤੇ ਕਪਤਾਨ ਅਮਿਤ ਮਿਸ਼ਰਾ ਨੂੰ ਆਊਟ ਕੀਤਾ। ਫਿਰ ਇਸ ਓਵਰ ਦੀ ਆਖ਼ਰੀ ਗੇਂਦ 'ਤੇ ਉਨ੍ਹਾਂ ਨੇ ਜੈਯੰਤ ਯਾਦਵ ਨੂੰ ਪਵੇਲੀਅਨ ਭੇਜਿਆ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।