ਨਵੀਂ ਦਿੱਲੀ (ਇੰਦਰਜੀਤ ਸਿੰਘ) : ਆਮ ਆਦਮੀ ਪਾਰਟੀ ਦੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਘਰ ਬੈਠਕ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ 70 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ 'ਚ 46 ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ। ਇਨ੍ਹਾਂ ਚੋਣਾਂ 'ਚ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਉੱਥੇ ਡਿਪਟੀ ਸੀਐੱਮ ਮੁਨੀਸ਼ ਸਿਸੋਦੀਆ ਪਟਪੜਗੰਜ ਤੋਂ ਚੋਣ ਲੜਨਗੇ।ਇਸ ਵਾਰ ਦਿੱਲੀ 'ਚ ਅੱਠ ਫਰਵਰੀ ਨੂੰ ਚੋਣਾਂ ਹੋਣਗੀਆਂ।
ਉੱਥੇ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਵਾਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਿਚਕਾਰ ਸਿੱਧੀ ਟੱਕਰ ਹੈ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਦਿੱਲੀ ਦੀ ਜਨਤਾ ਕਿਹੜੀ ਪਾਰਟੀ ਨੂੰ ਸੱਤਾ ਦੀ ਚਾਬੀ ਸੌਂਪਦੀ ਹੈ।ਇਸ ਵਾਰ 15 ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਆਪ ਨੇ 9 ਨਵੇਂ ਚਿਹਰੇ ਮੈਦਾਨ 'ਚ ਉਤਾਰੇ ਹਨ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ :
- ਨਰੇਲਾ- ਸ਼ਰਦ ਚੌਹਾਨ
- ਬੁਰਾਰੀ-ਸੰਜੀਵ ਝਾ
- ਤਿਮਾਰਪੁਰ-ਸੰਜੀਵ ਝਾ
- ਆਦਰਸ਼ ਨਗਰ-ਪਵਨ ਸ਼ਰਮਾ
- ਬਾਦਲੀ-ਅਜੇ ਯਾਦਵ
- ਰਿਠਾਲਾ-ਮਹੇਂਦਰ ਗੋਇਲ
- ਬਵਾਨਾ-ਜੈ ਭਗਵਾਨ ਉਪਕਾਰ
- ਮੁੰਡਕਾ-ਧਰਮਪਾਲ ਲਾਕਰਾ
- ਕਿਰਾਰੀ-ਰਿਤੁਰਾਜ ਝਾ
- ਸੁਲਤਾਨਪੁਰ ਮਾਜਰਾ-ਮੁਕੇਸ਼ ਕੁਮਾਰ ਅਹਿਲਾਵਤ
- ਨਾਂਗਲੋਈ ਜਾਟ-ਰੁਘਵਿੰਦਰ ਸ਼ੌਕੀਨ
- ਮੰਗੋਲਪੁਰੀ-ਰਾਖੀ ਬਿਡਲਾ
- ਰੋਹਿਣੀ-ਰਾਜੇਸ਼ ਨਾਮਾ ਬੰਸ਼ੀਵਾਲਾ
- ਸ਼ਾਲੀਮਾਰ ਬਾਗ਼-ਬੰਦਨਾ ਕੁਮਾਰੀ
- ਸ਼ਕੂਰ ਬਸਤੀ-ਸਤਿਆਏਂਦਰ ਜੈਨ
- ਤ੍ਰਿਨਗਰ-ਜਤਿੰਦਰ ਤੋਮਰ
- ਵਜ਼ੀਰਪੁਰ-ਰਾਜੇਸ਼ ਗੁਪਤਾ
- ਮਾਡਲ ਟਾਊਨ-ਅਖਿਲੇਸ਼ ਪਤੀ ਤ੍ਰਿਪਾਠੀ
- ਸਦਰ ਬਾਜ਼ਾਰ-ਸੋਮ ਦੱਤ
- ਚਾਂਦਨੀ ਚੌਥ-ਪ੍ਰਹਿਲਾਦ ਸਿੰਘ ਸਾਹਣੀ
- ਮਟਿਆ ਮਹਿਲ-ਸ਼ੋਇਬ ਇਕਬਾਲ
- ਵੱਲੀਮਾਰਾਨ-ਇਮਰਾਨ ਹੁਸੈਨ
- ਕਰੋਲ ਬਾਗ਼-ਵਿਸ਼ੇਸ਼ ਰਵੀ
- ਪਟੇਲ ਨਗਰ-ਰਾਜ ਕੁਮਾਰ ਆਨੰਦ
- ਮੋਤੀ ਨਗਰ-ਸ਼ਿਵਚਰਨ ਗੋਇਲ
- ਮਾਦੀਪੁਰ-ਗਿਰੀਸ਼ ਸੋਨੀ
- ਰਾਜੌਰੀ ਗਾਰਡਨ-ਧਨਵਾਨੀ ਚੰਦੇਲਾ
- ਹਰੀ ਨਗਰ-ਰਾਜ ਕੁਮਾਰੀ ਢਿੱਲਣ
- ਤਿਲਕ ਨਗਰ-ਜਰਨੈਲ ਸਿੰਘ
- ਜਨਕਪੁਰੀ-ਰਾਜੇਸ਼ ਰਿਸ਼ੀ
- ਵਿਕਾਸਪੁਰੀ-ਮਹਿੰਦਰ ਯਾਦਵ
- ਉੱਤਮ ਨਗਰ-ਨਰੇਸ਼ ਬਾਲਿਆਨ
- ਦੁਆਰਕਾ-ਵਿਨੈ ਕੁਮਾਰ ਮਿਸ਼ਰਾ
- ਮਟਿਆਲਾ-ਗੁਲਾਬ ਸਿੰਘ ਯਾਦਵ
- ਨਜਫ਼ਗੜ੍ਹ-ਕੈਲਾਸ਼ ਗਹਿਲੋਤ
- ਬਿਜਵਾਸਨ-ਬੀਐੱਸ ਜੂਨ
- ਪਾਲਮ-ਭਾਵਨਾ ਗੌਰ
- ਦਿੱਲੀ ਕੈਂਟ-ਵਿਜੇਂਦਰ ਸਿੰਘ
- ਰਾਜਿੰਦਰ ਨਗਰ-ਰਾਘਵ ਚੱਢਾ
- ਨਵੀਂ ਦਿੱਲੀ-ਅਰਵਿੰਦ ਕੇਜਰੀਵਾਲ
- ਜੰਗਪੁਰਾ-ਪ੍ਰਵੀਨ ਕੁਮਾਰ
- ਕਸਤੂਰਬਾ ਨਗਰ-ਮਦਨ ਲਾਲ
- ਮਾਲਵੀ ਨਗਰ-ਸੋਮਨਾਥ ਭਾਰਤੀ
- ਆਰਕੇ ਪੁਰਮ-ਪ੍ਰਮਿਲਾ ਟੋਕਸ
- ਮਹਿਰੌਲੀ-ਨਰੇਸ਼ ਯਾਦਵ
- ਛਤਰਪੁਰ-ਕਰਤਾਰ ਸਿੰਘ ਤੰਵਰ
- ਕੌਂਡਲੀ-ਕੁਲਦੀਪ ਕੁਮਾਰ (ਮੋਨੂੰ)
- ਪਟਪੜਗੰਜ-ਮੁਨੀਸ਼ ਸਿਸੋਦੀਆ
- ਲੱਛਮੀ ਨਗਰ-ਨਿਤਿਨ ਤਿਆਗੀ
- ਵਿਸ਼ਵਾਸ ਨਗਰ-ਦੀਪਕ ਸਿੰਗਲਾ
- ਕ੍ਰਿਸ਼ਨ ਨਗਰ-ਐੱਸਕੇ ਬੱਗਾ
- ਗਾਂਧੀ ਨਗਰ-ਨਵੀਨ ਚੌਧਰੀ (ਦੀਪੂ)
- ਸ਼ਾਹਦਰਾ-ਰਾਮਨਿਵਾਸ ਗੋਇਲ
- ਸੀਮਾਪੁਰੀ-ਰਾਜਿੰਦਰ ਪਾਲ ਗੌਤਮ
- ਰੋਹਤਾਸ ਨਗਰ-ਸਰਿਤਾ ਸਿੰਘ
- ਸੀਲਮਪੁਰ-ਅਬਦੁਲ ਰਹਿਮਾਨ
- ਘੋਂਡਾ-ਐੱਸਡੀ ਸ਼ਰਮਾ
- ਬਾਬਰਪੁਰ-ਗੋਪਾਲ ਰਾਏ
- ਗੋਕਲਪੁਰ-ਕੈਪਟਨ ਸੁਰਿੰਦਰ ਕੁਮਾਰ
- ਮੁਸਤਫ਼ਾਬਾਦ-ਹਾਜ਼ੀ ਯੂਨਸ
- ਕਰਾਵਲ ਨਗਰ-ਦੁਰਗੇਸ਼ ਪਾਠਕ