by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : CM ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਦੋ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ 8000 ਕਰੋੜ ਦਾ ਕਰਜ਼ਾ ਚੁੱਕਿਆ ਲਿਆ ਹੈ। ਪੰਜਾਬ ਦੀ ਸੱਤਾ 'ਚ ਆਈ ਨਵੀਂ ਸਰਕਾਰ ਵਲੋਂ 1500 ਕਰੋੜ ਦੇ ਕਰਜ਼ੇ ਨਾਲ ਜੋ ਸ਼ੁਰੂਆਤ ਕੀਤੀ ਸੀ, ਫਿਰ 2500 ਕਰੋੜ ਦਾ ਕਰਜ਼ਾ ਚੁੱਕਿਆ ਗਿਆ ਸੀ। ਮਤਲਬ ਪਹਿਲੇ ਮਹੀਨੇ 'ਚ ਹੀ ਸਰਕਾਰ ਨੇ 5500 ਕਰੋੜ ਦਾ ਕਰਜ਼ਾ ਚੁੱਕ ਲਿਆ ਸੀ,ਇਹ ਕਰਜ਼ਾ 7.84 ਦੀ ਸਾਲਾਨਾ ਵਿਆਜ ਦਰ ’ਤੇ ਲਿਆ ਗਿਆ ਹੈ।
ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਰਜ਼ਾ ਚੁੱਕਣ ਦੀ ਰਫ਼ਤਾਰ ਦੁੱਗਣੀ ਕਰ ਦਿੱਤੀ ਗਈ ਹੈ ਕਿਉਂਕਿ ਸਰਕਾਰ ਵਲੋਂ ਆਪਣੇ ਪਹਿਲੇ ਦੋ ਮਹੀਨਿਆਂ 'ਚ ਹੀ ਔਸਤਨ ਪ੍ਰਤੀ ਮਹੀਨਾ 4 ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਗਿਆ ਹੈ 'ਤੇ ਸਰਕਾਰ ਦੀ ਕਰਜ਼ਾ ਚੁੱਕਣ ਦੀ ਜੇ ਇਹੋ ਰਫ਼ਤਾਰ ਰਹੀ ਹੈ ਤਾਂ ਵਿੱਤੀ ਸਾਲ ਦੀ ਆਖ਼ਰੀ ਤਿਮਾਹੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੂਬੇ ਦੀ ਕਰਜ਼ਾ ਲੈਣ ਦੀ ਲਿਮਟ ਖ਼ਤਮ ਹੋ ਸਕਦੀ ਹੈ |