by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਪ੍ਰਦੇਸ਼ ਤੇ ਗੁਜਰਾਤ 'ਚ ਅੱਜ ਚੋਣਾਂ ਦੇ ਨਤੀਜੇ ਦੌਰਾਨ ਗੁਜਰਾਤ 'ਚ ਭਾਜਪਾ ਨੇ ਤੇ ਹਿਮਾਚਲ 'ਚ ਕਾਂਗਰਸ ਨੇ ਬਾਜੀ ਮਾਰੀ ਹੈ। ਜਦਕਿ ਆਪ ਪਾਰਟੀ ਨੂੰ ਬੁਰੀ ਤਰਾਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਝੂਠੇ ਵਾਅਦੇ ਤੇ ਲਾਰੇ ਰਾਹੀਂ ਸਿਆਸਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਚੋਣਾਂ 'ਤੇ ਪੰਜਾਬ ਦਾ ਪੈਸਾ ਬਹੁਤ ਖਰਾਬ ਕੀਤਾ ਗਿਆ । ਢੀਂਡਸਾ ਨੇ CM ਮਾਨ ਨੂੰ ਸਲਾਹ ਦਿੰਦਿਆਂ ਕਿਹਾ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਹੈ, ਗੁਜਰਾਤ ਤੇ ਹਿਮਾਚਲ ਨੇ ਨਹੀਂ ।ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਦਿੱਤੇ ਬਿਆਨ 'ਤੇ ਉਨ੍ਹਾਂ ਨੇ ਕਿਹਾ ਇਹ ਪਹਿਲੀ ਵਾਰ ਨਹੀਂ ਹੈ ਕਿ CM ਮਾਨ ਨੇ ਝੂਠ ਬੋਲਿਆ ਹੋਵੇ ।ਇਹ ਬਿਆਨ ਪੰਜਾਬ ਦੇ DGP ਵਲੋਂ ਦੇਣਾ ਚਾਹੀਦਾ ਸੀ ਨਾ ਕਿ CM ਵਲੋਂ ।