‘ਆਪ’ ਉਮੀਦਵਾਰ ਡਾ. ਗੁਪਤਾ ਨੇ ਕਿਹਾ: ਕਾਂਗਰਸ ਪੰਜਾਬ ’ਚ ਗੰਦੀ ਰਾਜਨੀਤੀ ਕਰ ਰਹੀ ਸੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੋਣਾਂ ਦੇ ਆਏ ਨਤੀਜਿਆਂ ’ਚ ਆਮ ਆਦਮੀ ਪਾਰਟੀ ਦੇ ਹੱਕ ’ਚ ਚੱਲੀ ਹਨੇਰੀ ਨੇ ਵੱਡੇ ਵੱਡੇ ਥੰਮ੍ਹ ਢਾਹ ਦਿੱਤੇ। ਇਸ ਦੌਰਾਨ ਅਜੇ ਗੁਪਤਾ ਦੱਸਿਆ ਕਿ ਕਾਂਗਰਸ ਪੰਜਾਬ ’ਚ ਗੰਦੀ ਰਾਜਨੀਤੀ ਕਰ ਰਹੀ ਸੀ, ਜਿਸ ਦਾ ਸਬਕ ਲੋਕਾਂ ਨੇ ਉਸ ਕਰਾਰੀ ਹਾਰ ਦੇ ਦਿੱਤਾ ਹੈ। ਡਾ. ਅਜੇ ਗੁਪਤਾ ਨੇ ਕਿਹਾ ਕਿ ਓਮ ਪ੍ਰਕਾਸ਼ ਸੋਨੀ ਇਕ ਹੰਕਾਰੀ ਨੇਤਾ ਹਨ, ਜਿਨ੍ਹਾਂ ਦਾ ਲੋਕਾਂ ਨੇ ਹੰਕਾਰ ਤੋੜ ਦਿੱਤਾ ਹੈ।

‘ਆਪ’ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਇਕ ਇਕ ਵਾਅਦੇ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਜੋ ਸਿੱਖਿਆ ’ਚ ਨਿਘਾਰ ਆਇਆ ਹੈ, ਉਸ ਵਿਚ ਦਿੱਲੀ ਦੀ ਤਰਜ਼ ’ਤੇ ਸੁਧਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਸੋਨੀ ਲਗਾਤਾਰ ਤਿੰਨ ਵਾਰ ਇਸ ਹਲਕੇ ਤੋਂ ਅਜੇਤੂ ਆ ਰਹੇ ਸਨ ਪਰ ਇਸ ਵਾਰ ‘ਆਪ’ ਦੇ ਡਾ. ਅਜੇ ਗੁਪਤਾ ਨੇ ਉਨ੍ਹਾਂ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ।