ਸ਼ੂਟਿੰਗ ਲਈ ਚੰਡੀਗੜ੍ਹ ਪੁੱਜੇ ਆਮਿਰ ਖਾਨ

by mediateam

ਚੰਡੀਗੜ੍ਹ: ਹਾਲੀਵੁੱਡ ਦੀ ਕਲਾਸਿਕ ਫਿਲਮ ਦਿ ਫੋਰੈਸਟ ਗੰਪ ਦੀ ਹਿੰਦੀ ਰੀਮੇਕ ਲਾਲ ਸਿੰਘ ਚੱਢਾ ਲਈ ਆਮਿਰ ਖਾਨ ਸ਼ੁੱਕਰਵਾਰ ਸੈਕਟਰ-48 ਦੀ ਆਰਸੀਐੱਸ ਸੁਸਾਇਟੀ 'ਚ ਸ਼ੂਟਿੰਗ ਲਈ ਪੁੱਜੇ। ਸ਼ੂਟ ਤੋਂ ਪਹਿਲਾਂ ਆਮਿਰ ਲੋਕੇਸ਼ਨ ਵੇਖਣ ਪੁੱਜੇ। ਫਿਲਮ ਲਈ ਉਨ੍ਹਾਂ ਵੱਡੀ ਦਾੜੀ ਰੱਖੀ ਹੈ। ਆਮਿਰ ਦੇ ਬਾਅਦ ਕਰੀਨਾ ਕਪੂਰ ਵੀ ਫਿਲਮ ਦੀ ਸ਼ੂਟਿੰਗ ਲਈ ਸ਼ਨਿਚਰਵਾਰ ਨੂੰ ਚੰਡੀਗੜ੍ਹ ਪੁੱਜੇਗੀ। ਫਿਲਮ ਦੀ ਸ਼ੂਟਿੰਗ 15 ਦਿਨ ਤਕ ਚੰਡੀਗੜ੍ਹ 'ਚ ਹੋਵੇਗੀ। ਇਸ ਮਗਰੋਂ ਇਹ ਅੰਮਿ੍ਤਸਰ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਸ਼ੂਟ ਕੀਤੀ ਜਾਵੇਗੀ।


ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।