by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਾਜ ਸਭਾ ਮੈਂਬਰ ਦੀ ਚੋਣ ਲਈ ਪੰਜਾਬ ਤੋਂ ਨਾਮਜ਼ਦਗੀ ਦਾਖ਼ਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਨੂੰ ਮਿਲ ਕੇ ਸੌਂਪਿਆ।
ਇਸ ਮੌਕੇ ਰਾਘਵ ਚੱਢਾ ਨੇ ਸਦਨ 'ਚ ਆਪਣੇ ਆਖਰੀ ਬਿਆਨ ਵਿੱਚ ਸਾਰੇ ਵਿਧਾਇਕਾਂ ਸਮੇਤ ਸਪੀਕਰ ਦਾ ਧੰਨਵਾਦ ਕੀਤਾ। ਉਸ ਨੇ ਥੋੜ੍ਹਾ ਭਾਵੁਕ ਹੋ ਕੇ ਕਿਹਾ ਕਿ ਘਰ ਜ਼ਰੂਰ ਬਦਲ ਜਾਵੇਗਾ ਪਰ ਲੋਕ ਸੇਵਾ ਦਾ ਕੰਮ ਅੱਗੇ ਵੀ ਜਾਰੀ ਰਹੇਗਾ।
ਸੱਤਾਧਾਰੀ ਪਾਰਟੀ ਦੇ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਨੇ ਸਦਨ ਦਾ ਮਾਹੌਲ ਹਲਕਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਆਹ ਵਿੱਚ ਜ਼ਰੂਰ ਬੁਲਾਵੇ, ਜਦੋਂ ਕਿ ਆਪ ਦੇ ਸਾਥੀ ਵਿਧਾਇਕਾਂ ਜਰਨੈਲ ਸਿੰਘ ਅਤੇ ਰਾਖੀ ਬਿਰਲਨ ਨੇ ਰਾਘਵ ਚੱਢਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ।