by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਉਕਤ ਨੌਜਵਾਨ ਨੇ ਪੀੜਤਾ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ। ਜਿਸ ਤੋਂ ਬਾਅਦ ਉਹ ਕੁੜੀ ਨੂੰ ਆਪਣੇ ਘਰ ਲੈ ਗਿਆ ,ਜਦੋ ਕੁੜੀ ਉਸ ਦੇ ਘਰ ਗਈ ਤਾਂ ਉੱਥੇ ਪਹਿਲਾਂ ਤੋਂ ਹੀ ਕਈ ਨੌਜਵਾਨ ਮੌਜੂਦ ਸਨ । ਜਦੋ ਉਹ ਉਨ੍ਹਾਂ ਦੇਖ ਭੱਜਣ ਲੱਗੀ ਤਾਂ ਦੋਸ਼ੀ ਨੇ ਉਸ ਨੂੰ ਫੜ ਲਿਆ ਤੇ ਜ਼ਬਰਦਸਤੀ ਕਮਰੇ 'ਚ ਲੈ ਗਿਆ ।ਜਿੱਥੇ ਨੌਜਵਾਨਾਂ ਨੇ ਉਸ ਨਾਲ ਵਾਰੀ -ਵਾਰੀ ਬਲਾਤਕਾਰ ਕੀਤਾ। ਇਸ ਘਟਨਾ ਦਾ ਉਸ ਸਮੇ ਪਤਾ ਲਗਾ ਜਦੋ ਕੁੜੀ ਦੀ ਮਾਂ ਨੇ ਉਸ ਤੋਂ ਚੁੱਪ ਰਹਿਣ ਦਾ ਕਾਰਨ ਪੁੱਛਿਆ ਮਾਂ ਨੇ ਪੁੱਛਣ 'ਤੇ ਬੱਚੀ ਨੇ ਸਾਰੀ ਗੱਲ ਦੱਸੀ। ਪਰਿਵਾਰਿਕ ਮੈਬਰਾਂ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦਰਜ਼ ਕਰਵਾਈ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।