ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਘਰ ਦੀ ਗ਼ਰੀਬੀ ਵਿਦੇਸ਼ ਗਏ ਪਿੰਡ ਮੂਨਕ ਕਲਾਂ ਦੇ ਨੌਜਵਾਨ 22 ਸਾਲਾ ਨੌਜਵਾਨ ਦੀ ਦੁਬਈ 'ਚ ਇਕ ਹਾਦਸੇ ਦੌਰਾਨ ਦਰਦਨਾਕ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜੱਥੇਦਾਰ ਦਵਿੰਦਰ ਸਿੰਘ ਮੂਨਕਾਂ ਨੇ ਦੱਸਿਆ ਕਿ ਟਰੱਸਟ ਦਾ ਵਾਲੰਟੀਅਰ ਰਿਹਾ ਗੁਰਪ੍ਰੀਤ ਸਿੰਘ ਪੁੱਤਰ ਸਵ. ਗੁਰਚਰਨ ਸਿੰਘ ਕੁੱਝ ਦਿਨ ਪਹਿਲਾਂ ਹੀ ਪੁਰਤਗਾਲ ਜਾਣ ਵਾਸਤੇ ਦੁਬਈ ਦੇ ਇਕ ਹੋਟਲ ਵਿਚ ਠਹਿਰਿਆ ਹੋਇਆ ਸੀ।
ਅਚਾਨਕ ਹੀ ਇਕ ਹਾਦਸੇ ਦੌਰਾਨ ਗੁਰਪ੍ਰੀਤ ਸਿੰਘ ਦੁਬਈ ਦੇ ਇਕ ਹੋਟਲ ਦੀ 14ਵੀਂ ਮੰਜ਼ਿਲ ਤੋਂ ਅੱਠਵੀਂ ਮੰਜ਼ਿਲ 'ਤੇ ਆ ਡਿੱਗਿਆ ਤੇ ਉਸ ਦੀ ਮੌਤ ਹੋ ਗਈ। ਜੱਥੇਦਾਰ ਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਸਰਬੱਤ ਦਾ ਭਲਾ ਸੋਸਾਇਟੀ ਮੂਨਕ ਕਲਾਂ ਦਾ ਸਰਗਰਮ ਵਾਲੰਟੀਅਰ ਸੀ ਅਤੇ ਦਿੱਲੀ ਕਿਸਾਨ ਮੋਰਚੇ ਦੌਰਾਨ ਉਸ ਦੀ ਅਹਿਮ ਭੂਮਿਕਾ ਰਹੀ ਸੀ।
ਮ੍ਰਿਤਕ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਥੋੜ੍ਹੀ ਦੇਰ ਵਿਚ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੇਗੀ। ਉਸ ਉਪਰੰਤ ਮੂਨਕ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾl ਦੱਸਣਯੋਗ ਹੈ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਪਰਿਵਾਰ 'ਵਿਚ ਇਕ ਬਜ਼ੁਰਗ ਦਾਦਾ ਜੀ ਹਨ।