by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ ਗਾਂਧੀ ਕੈਂਪ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਿਸ ਕਾਂਸਟੇਬਲ ਰਹਿ ਚੁੱਕੇ 25 ਸਾਲਾਂ ਸਾਹਿਲ ਦੀ ਨਸ਼ੇ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਤੋਂ ਬਾਅਦ ਸਾਹਿਲ ਨੂੰ ਪੁਲਿਸ ਵਿੱਚ ਨੌਕਰੀ ਮਿਲ ਗਈ ਸੀ ਪਰ ਨਸ਼ੇ ਕਾਰਨ ਸਾਹਿਲ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਨੌਕਰੀ ਤੋਂ ਕੱਢ ਦਿੱਤਾ ਸੀ। ਮ੍ਰਿਤਕ ਸਾਹਿਲ ਦੇ ਮਾਮੇ ਨੇ ਦੱਸਿਆ ਕਿ ਸਾਹਿਲ ਦਾ ਪਿਤਾ ਰਾਜ ਕੁਮਾਰ ਵੀ ਪੁਲਿਸ ਕਾਂਸਟੇਬਲ ਸੀ ਤੇ ਉਸ ਦੀ ਮੌਤ ਤੋਂ ਬਾਅਦ ਸਾਹਿਬ ਨੂੰ ਪੁਲਿਸ 'ਚ ਨੌਕਰੀ ਮਿਲੀ ਸੀ। ਸਾਹਿਲ ਕਾਫੀ ਸਮੇ ਤੋਂ ਨਸ਼ੇ ਦਾ ਆਦੀ ਸੀ। ਜਿਸ ਨੂੰ ਰਿਸ਼ਤੇਦਾਰਾਂ ਨੇ ਕਾਫੀ ਵਾਰ ਸਮਝਾਇਆ ਸੀ ਪਰ ਉਹ ਨਹੀ ਮੰਨਿਆ। ਸਾਹਿਲ ਆਪਣੀ 2 ਭੈਣਾਂ ਦਾਇਕਲੌਤਾ ਭਰਾ ਸੀ। ਇਸ ਘਟਨਾ ਨਾਲ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ ।