by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿੱਚ ਪੈਂਦੇ ਬਸੰਤ ਐਵੇਨਿਊ ਚੌਂਕੀ ਦੇ ਇਲਾਕੇ ’ਚ ਇਕ ਨੌਜਵਾਨ ਨੇ ਸ਼ੱਕੀ ਹਾਲਾਤ ਵਿਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਬਲਵੀਰ ਸਿੰਘ 2 ਮਹੀਨੇ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਇਆ ਸੀ। ਜਾਣਕਾਰੀ ਅਨੁਸਾਰ ਘਟਨਾ ਸਮੇਂ ਪਰਿਵਾਰ ਵਾਲੇ ਵਿਆਹ ਸਮਾਰੋਹ ਵਿਚ ਗਏ ਸੀ, ਜਦੋਂ ਕਿ ਵਾਪਸ ਆਏ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ। ਮੌਕੇ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਵੀਰ ਸਿੰਘ ਘਰ ਵਿਚ ਇਕੱਲਾ ਸੀ। ਉਸ ਦੇ ਸਾਰੇ ਪਰਿਵਾਰ ਵਾਲੇ ਵਿਆਹ ਸਮਾਰੋਹ ਵਿਚ ਗਏ ਹੋਏ ਸੀ। ਜਦੋਂ ਰਾਤ ਨੂੰ ਘਰ ਪੁੱਜੇ ਤਾਂ ਕਮਰੇ ਵਿਚ ਬਲਵੀਰ ਨੇ ਖ਼ੁਦ ਨੂੰ ਫ਼ਾਹੇ ਨਾਲ ਲਟਕਾਇਆ ਹੋਇਆ ਸੀ। ਪੁਲਿਸ ਨੇ ਕਿਹਾ ਫ਼ਿਲਹਾਲ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ।