by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਪੰਜਾਬੀ ਨਿਜਵਾਂ ਦੀ ਦਰਦਨਾਕ ਮੌਤ ਹੋ ਗਈ ਹੈ। ਕੈਨੇਡਾ ਦੇ ਐਡਮਿੰਟਨ ਵਿੱਚ ਕੋਟਕਪੂਰਾ ਦੇ ਰਹਿਣ ਵਾਲੇ ਨੌਜਵਾਨ ਦਾ ਵਾਹਨਾਂ ਦੀ ਟੱਕਰ ਦੌਰਾਨ ਅੱਗ ਲੱਗਣ ਨਾਲ ਜਿਊਂਦਾ ਸੜ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਾਚਨ ਗੁਰਕੀਰਤ ਸਿੰਘ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਕੀਰਤ ਸਿੰਘ ਕੈਨੇਡਾ ਵਿੱਚ ਟਰਾਂਸਪੋਰਟਰ ਦਾ ਕੰਮ ਕਰਦਾ ਸੀ। ਉਹ ਫਰੀਦਕੋਟ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਫੋਰਟ ਮੈਮਰੀ ਤੋਂ ਐਡਮਿੰਟਨ ਲਈ ਵਾਪਸ ਆ ਰਿਹਾ ਸੀ ਕਿ ਇਕ ਹੋਰ ਵਾਹਨ ਨਾਲ ਟੱਕਰ ਹੋ ਗਈ। ਜਿਸ ਕਾਰਨ ਵਾਹਨਾਂ ਵਿੱਚ ਅੱਗ ਲੱਗ ਗਈ ਤੇ ਜਿਸ ਦੀ ਜਿਊਂਦਾ ਸੜ ਕੇ ਮੌਤ ਹੋ ਗਈ।