by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਥੋਰਾਗੜ੍ਹ ਤੋਂ ਦੁੱਖਭਰੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਫੋਜ ਦੀ ਭਰਤੀ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਮੈਦਾਨ ਵਿੱਚ ਦੌੜਦੇ ਸਮੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨੋਜ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਉਹ ਰੋਜ਼ਾਨਾ 5 ਕਿਲੋਮੀਟਰ ਦੌੜ ਕੇ ਕਸਰਤ ਕਰਦਾ ਸੀ। ਜਦੋ ਮਨੋਜ ਅੱਜ ਮੈਦਾਨ 'ਚ ਪਹੁੰਚਿਆ ਤਾਂ ਦੋੜਨ ਲੱਗਾ। ਦੌੜਦੇ ਸਮੇ ਅਚਾਨਕ ਉਹ ਡਿੱਗ ਗਿਆ ।ਜਦੋ ਉਸ ਨਾਲ ਦੌੜ ਰਹੇ ਨੌਜਵਾਨਾਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ।ਡਾਕਟਰਾਂ ਨੇ ਕਿਹਾ ਮਨੋਜ ਨੂੰ ਅਟੈਕ ਆਇਆ ਸੀ ।ਮਨੋਜ ਜ਼ਿਲ੍ਹਾ ਮੁੱਖ ਦਫਤਰ ਦੇ ਕਸੀਨੀ ਦਾ ਰਹਿਣ ਵਾਲਾ ਸੀ, ਜੋ ਆਰਮੀ ਦੀ ਤਿਆਰੀ ਕਰ ਰਿਹਾ ਸੀ। ਇਸ ਲਈ ਇਹ ਰੋਜ਼ਾਨਾ ਕਸਰਤ ਕਰਦਾ ਸੀ। ਇਸ ਘਟਨਾ ਨਾਲ ਪਰਿਵਾਰ ਦਾ ਰੋ- ਰੋ ਬੁਰਾ ਹਾਲ ਹੋ ਗਿਆ ।ਇਲਾਕੇ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।