by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਰਾਮਾ ਮੰਡੀ ਤੋਂ ਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਜੀ. ਆਰ. ਪੀ ਵਿੱਚ ਤਾਇਨਾਤ ASI ਦੇ 21 ਸਾਲਾਂ ਮੁੰਡੇ ਨੇ IELTS ਦੇ ਪੇਪਰ ਵਿੱਚ ਘੱਟ ਬੈਂਡ ਨਾ ਆਉਣ ਕਾਰਨ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਨੌਜਵਾਨ ਦੀ ਪਛਾਣ ਹਰਸ਼ ਕੁਮਾਰ ਦੇ ਰੂਪ ਵਿੱਚ ਹੋਈ ਸੀ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੇ ਪਿਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਲੜਕੇ ਨੇ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਲੜਕਾ IELTS ਕਰ ਰਿਹਾ ਸੀ। ਜਿਸ 'ਵਿੱਚ ਉਸ ਦੇ 5 ਬੈਂਡ ਆਏ ਸੀ ਪਰ ਉਸ ਨੇ ਪਰਿਵਾਰ ਨੂੰ ਝੂਠ ਬੋਲਿਆ ਸੀ ਕਿ ਉਸ ਦੇ 7 ਬੈਂਡ ਆਏ ਹਨ । ਝੂਠ ਫੜੇ ਜਾਣ ਦੇ ਪ੍ਰੇਸ਼ਾਨ ਹੋ ਕੇ ਉਸ ਨੇ ਫਾਹਾ ਲੱਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।